ਪੰਜਾਬ ਕੈਬਨਿਟ ਦੀ ਬੈਠਕ 'ਚ ਸਿੱਧੂ ਨਹੀਂ ਹੋਏ ਸ਼ਾਮਲ

Jun 06, 2019


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਨਾਰਾਜ਼ਗੀ ਲਗਾਤਾਰ ਵੱਧਦੀ ਜਾ ਰਹੀ ਹੈ, ਲੋਕ ਸਭਾ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ  ਸਿੱਧੂ ਸ਼ਾਮਲ ਨਹੀਂ ਹੋਏ,  ਸਿੱਧੂ ਚੰਡੀਗੜ੍ਹ 'ਚ ਹੀ ਹਨ,  ਪਰ ਫਿਰ ਵੀ ਉਹ ਮੀਟਿੰਗ 'ਚ ਨਹੀਂ ਪਹੁੰਚੇ।


ਮੁੱਖ ਮੰਤਰੀ ਵੱਲੋਂ ਦਿੱਤੇ ਨੌਨ ਪ੍ਰਫਾਰਮਿੰਗ ਵਾਲੇ ਬਿਆਨ ਕਰਕੇ ਸਿੱਧੂ ਨੇ  ਮੀਟਿੰਗ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ, ਕੈਪਟਨ ਨੇ ਸਿੱਧੂ ਦਾ ਮੰਤਰਾਲਾ ਬਦਲਣ ਦਾ ਸੰਕੇਤ ਦਿੱਤਾ ਸੀ ਜਦਕਿ ਸਿੱਧੂ ਇਸ 'ਤੇ ਝੁਕਣ ਨੂੰ ਤਿਆਰ ਨਹੀਂ।

Categories