ਕੈਬਨਿਟ ਬੈਠਕ 'ਚ ਸ਼ਾਮਲ ਨਾ ਹੋਣ ਦਾ ਸਿੱਧੂ ਨੇ ਦੱਸਿਆ ਕਾਰਨ

Jun 06, 2019


ਲੋਕ ਸਭਾ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ  ਸਿੱਧੂ ਸ਼ਾਮਲ ਨਹੀਂ ਹੋਏ, ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਤਕਰਾਰ ਵੱਧਦੀ ਜਾ ਰਹੀ ਹੈ।


ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆ ਸਿੱਧੂ ਨੇ ਕਿਹਾ ਕਿ ਮੈਨੂੰ ਮੇਰੀ ਇੱਜ਼ਤ ਅਤੇ ਆਪਣਾ ਨਾਂ ਸਭ ਤੋਂ ਵੱਧ ਪਿਆਰਾ ਹੈ 'ਤੇ ਮੈਂ ਕਦੇ ਵੀ ਇਸਨੂੰ ਦਾਗ਼ ਨਹੀਂ ਲੱਗਣ ਦੇਵਾਂਗਾ, ਵਿਭਾਗ ਹਮੇਸ਼ਾ ਮੈਨੂੰ ਹੀ ਨਿਸ਼ਾਨੇ 'ਤੇ ਲੈਂਦਾ ਹੈ, ਸਿੱਧੂ ਨੇ ਕੈਪਟਨ 'ਤੇ ਵੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ “ਕੈਪਟਨ ਮੇਰੇ ਵੱਡੇ ਹਨ, ਉਨ੍ਹਾਂ ਜੋ ਵੀ ਕਹਿਣਾ , ਮੈਨੂੰ ਬੁਲਾ ਕੇ ਕਹਿਣ”, ਸਿੱਧੂ ਨੇ ਕਿਹਾ ਕਿ ਰਿਸ਼ਤੇ ਵਿਸ਼ਵਾਸ ਤੇ ਚੱਲਦੇ ਹਨ, ਮੈਂ ਸਾਰੇ ਕਾਂਗਰਸੀਆਂ ਦੀ ਇੱਜ਼ਤ ਕਰਦਾ ਹਾਂ 'ਤੇ ਮੇਰੀ ਲੜਾਈ ਸਿਰਫ਼ ਵਿਰੋਧੀਆਂ ਨਾਲ ਹੈ।


ਜ਼ਿਕਰਯੋਗ ਹੈ ਕਿ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ “ਫ਼ਰੈਡਲੀ ਮੈਚ” ਵਾਲਾ ਬਿਆਨ ਦਿੱਤਾ ਸੀ, ਜਿਸ ਕਾਰਨ ਉਂਦੋ ਤੋਂ ਹੀ ਕੈਪਟਨ ਤੇ ਸਿੱਧੂ ਵਿੱਚ ਤਕਰਾਰ ਚੱਲ ਰਹੀ ਹੈ

Categories