ਫ਼ਤਿਹਵੀਰ ਦੇ ਦਾਦੇ ਨੇ ਲੋਕਾਂ ਨੂੰ ਕੀਤੀ ਅਪੀਲ

Jun 12, 2019


ਫ਼ਤਿਹਵੀਰ ਦੀ ਮੌਤ ਤੋਂ ਬਾਅਦ ਸਗੰਰੂਰ-ਬਰਨਾਲਾ ਤੋਂ ਲੈ ਕੇ ਚੰਡੀਗੜ 'ਚ ਲੋਕਾਂ ਵਲੋਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਕਾਰਨ ਇਨ੍ਹਾਂ ਸ਼ਹਿਰਾਂ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਪੁਲਿਸ਼ ਪ੍ਰਸ਼ਾਸ਼ਨ ਨੇ ਲੋਕਾ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ, ਪਰ ਲੋਕ ਪ੍ਰਸ਼ਾਸ਼ਨ ਦੀ ਸੁਣਨ ਨੂੰ ਤਿਆਰ ਨਹੀਂ ।


ਜਿਸ ਕਾਰਨ ਪੁਲਿਸ ਨੇ ਹੁਣ ਮ੍ਰਿਤਕ ਫਤਿਹਵੀਰ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ ਹੈ, ਫਤਿਹਵੀਰ ਦੇ ਦਾਦੇ ਨੇ ਕਿਹਾ ਕਿ ਸਮੂਹ ਸੰਗਤ ਤੇ ਪ੍ਰਸ਼ਾਸਨ ਨੇ ਫਤਿਹਵੀਰ ਨੂੰ ਬਚਾਉਣ ਲਈ ਬਹੁਤ ਉਪਰਾਲੇ ਕੀਤੇ, ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ, ਫਤਿਹਵੀਰ ਦੇ ਦਾਦੇ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਥਾਂ ਤੇ ਕੋਈ ਧਰਨਾ ਨਾ ਲਗਾਇਆ ਜਾਵੇ, ਕਿਉਂ ਕਿ ਅਜਿਹਾ ਕਰਨ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ, ਉਨ੍ਹਾਂ ਕਿਹਾ ਕਿ ਆਪੋ-ਆਪਣੇ ਧਾਰਮਿਕ ਸਥਾਨਾਂ ਉੱਪਰ ਫ਼ਤਿਹ ਲਈ ਅਰਦਾਸ ਕੀਤੀ ਜਾਵੇ।


Categories