ਫ਼ਤਿਹਵੀਰ ਦੀ ਮੌਤ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

Jun 12, 2019


ਲੋਕਾਂ ਵਲੋਂ ਸਰਕਾਰ ਖਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਿਹਵੀਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਕੈਪਟਨ ਨੇ ਟਵੀਟ ਕਰ ਕਿਹਾ ਕਿ ਫ਼ਤਿਹਵੀਰ ਦੀ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਬੇਹੱਦ ਦੁੱਖ ਲੱਗਾ ਹੈ, ਕੈਪਟਨ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਪਰਿਵਾਰ ਨੂੰ ਇਹ ਸਦਮਾ ਸਹਿਣ ਦੀ ਸਮਰੱਥਾ ਬਖ਼ਸ਼ੇ ।


ਇਸ ਦੇ ਨਾਲ ਹੀ ਕੈਪਟਨ ਨੇ ਟਵੀਟ 'ਚ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲੋਂ ਖੁੱਲ੍ਹੇ ਬੋਰਵੈੱਲਾਂ ਸੰਬੰਧੀ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਹਾਦਸਿਆਂ ਨੂੰ ਭਵਿੱਖ 'ਚ ਵਾਪਰਨ ਤੋਂ ਰੋਕਿਆ ਜਾ ਸਕੇ, ਪਰ ਕੈਪਟਨ ਸਾਹਿਬ ਸੁਆਲ ਇੱਥੇ ਇਹ ਉੱਠ ਰਹੇ ਨੇ ਕਿ ਆਖਰ ਇਸ ਘਟਨਾਂ ਦਾ ਧਿਆਨ ਲੈਂਦੇ ਹੋਏ ਤੂੰਹਾਨੂੰ 5 ਦਿਨ ਕਿਵੇਂ ਲੱਗ ਗਏ, ਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਫਤਿਹਵੀਰ ਨੂੰ ਬਚਾਉਣ 'ਚ ਫੇਲ ਸਾਬਤ ਕਿਉਂ ਹੋਇਆ, ਇਨਾ ਸਾਰੇ ਸਵਾਲਾਂ ਦੇ ਜਵਾਬ ਲੋਕ ਮੁੱਖ ਮੰਤਰੀ ਕੋਲੋਂ ਮੰਗ ਰਹੇ ਨੇ, ਉਮੀਦ ਹੈ ਕਿ ਕੈਪਟਨ ਇਨਾਂ ਸਵਾਲਾਂ ਦੇ ਜਵਾਬ ਜਲਦ ਦੇਣਗੇ।


ਜ਼ਿਕਰਯੋਗ ਹੈ ਕਿ ਸੁਨਾਮ ਨੇੜਲੇ ਪਿੰਡ ਭਗਵਾਨਪੁਰ 'ਚ ਬੀਤੀ 6 ਜੂਨ ਨੂੰ ਦੋ ਸਾਲਾ ਦਾ ਮਾਸੂਮ ਫਤਹਿਵੀਰ ਡੂੰਘੇ ਬੋਰਵੈੱਲ 'ਚ ਡਿੱਗ ਪਿਆ ਸੀ, ਜਿਸ ਨੂੰ ਮੰਗਲਵਾਲ ਦੀ ਸਵੇਰੇ ਕਰੀਬ 5 ਵਜੇ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਖਿੱਚ ਕੇ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।Categories