ਕੁੱਝ ਦਿਨ ਪਹਿਲਾਂ ਹੋ ਗਈ ਸੀ ਫ਼ਤਿਹਵੀਰ ਦੀ ਮੌਤ

Jun 12, 2019


ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ ਡੂੰਘੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਦੇ ਬੱਚੇ ਫ਼ਤਿਹਵੀਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ, ਰਿਪੋਰਟ ਵਿਚ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਦੀ ਮੌਤ ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ, ਦੱਸ ਦੇਈਏ ਪ੍ਰਸ਼ਾਸਨ ਫਤਿਹਵੀਰ ਦੇ ਪਰਿਵਾਰ ਨੂੰ ਪਿਛਲ਼ੇ 6 ਦਿਨਾਂ ਤੋਂ ਲਗਾਤਾਰ ਦਿਲਾਸਾ ਦੇ ਰਿਹਾ ਸੀ ਕਿ ਫ਼ਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਏਗਾ, ਪਰ ਡਾਕਟਰਾਂ ਦੇ ਇਸ ਖ਼ੁਲਾਸੇ ਨੇ ਦੱਸ ਦਿੱਤਾ ਕਿ ਪ੍ਰਸ਼ਾਸਨ ਪਰਿਵਾਰ ਨੂੰ ਝੂਠੇ ਦਿਲਾਸੇ ਦੇ ਰਿਹਾ ਸੀ ।


ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਜਦੋਂ ਫ਼ਤਿਹਵੀਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਸਾਹ ਰੁਕੇ ਹੋਏ ਸਨ, ਦਿਲ ਵੀ ਨਹੀਂ ਧੜਕ ਰਿਹਾ ਸੀ, ਜਿਸ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਡਾਕਟਰਾਂ ਨੇ ਦੱਸਿਆ ਕਿ  6 ਦਿਨਾਂ ਤੱਕ ਬੋਰਵੈੱਲ 'ਚ ਰਹਿਣ ਕਾਰਨ ਫ਼ਤਿਹਵੀਰ ਦਾ ਸਰੀਰ ਵੀ ਗਲਣ ਲੱਗ ਗਿਆ ਸੀ, ਦੱਸਦੀਏ ਕਿ ਫ਼ਤਿਹਵੀਰ 6 ਜੂਨ ਨੂੰ ਬੋਰਵੈੱਲ ਵਿਚ ਡਿੱਗਾ ਸੀ, ਜਿਸ ਨੂੰ 6 ਦਿਨਾਂ ਬਾਅਦ ਮੰਗਲਵਾਰ ਦੀ ਸਵੇਰ ਬਾਹਰ ਕੱਢਿਆ ਗਿਆ ਸੀ ।