ਮੰਗਲ ਗ੍ਰਹਿ ਤੇ ਪਹੁੰਚਣ ਵਾਲਾ ਦੇਸ਼ ਫ਼ਤਿਹ ਨੂੰ ਨਹੀਂ ਬਚਾ ਸਕਿਆ

Jun 12, 2019


ਮੰਗਲ ਗ੍ਰਹਿ ਤੇ ਪਹੁੰਚਣ ਵਾਲਾ ਦੇਸ਼ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਾਹਰ ਨਹੀਂ ਕੱਢ ਸਕਿਆ, ਜਿਸ ਕਾਰਨ ਦੁਨੀਆਂ ਭਰ 'ਚ ਸਾਡੇ ਦੇਸ਼ ਦਾ ਸਿਰ ਨੀਵਾਂ ਹੋ ਗਿਆ ਹੈ, ਇਹ ਬਿਆਨ ਬੀਤੇ ਦਿਨੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਿੱਤਾ ਸੀ, ਜੋ ਕਿ ਪੂਰੀ ਤਰਾਂ ਸਹੀ ਜਾਪਦਾ ਹੈ, ਕਿਉਂ ਕਿ ਫਤਿਹਵੀਰ ਦੀ ਮੌਤ ਦੀ ਘਟਨਾਂ ਤੋਂ ਬਾਅਦ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਜਨਤਾ ਤੋਂ ਇਕੱਠੇ ਕੀਤੇ ਜਾਂਦੇ ਟੈਕਸ ਦੇ ਪੈਸੇ ਨੂੰ ਸਾਡੇ ਦੇਸ਼ 'ਚ ਸਹੀ ਜਗਾਂ ਤੇ ਖਰਚ ਨਹੀਂ ਕੀਤਾ ਜਾਂਦਾ ਹੈ ।


ਪੰਜਾਬ 'ਚ ਮੁੱਖ ਮੰਤਰੀ ਦੇ ਹੈਲੀਕਾਪਟਰ ਤੋਂ ਲੈ ਕੇ ਮੰਤਰੀਆਂ-ਸੰਤਰੀਆਂ ਦੀਆਂ ਗੱਡੀਆਂ ਤੇ ਉਨ੍ਹਾਂ ਦੀਆਂ ਹੋਰ ਜ਼ਰੂਰਤਾਂ ਦਾ ਖਰਚਾ ਸਰਕਾਰੀ ਖਜ਼ਾਨੇ 'ਚੋਂ ਲਿਆ ਜਾਂਦਾ ਹੈ, ਪਰ ਜਦੋਂ ਸਾਡੇ ਸੂਬੇ 'ਚ 2 ਸਾਲਾਂ ਦਾ ਫਤਿਹਵੀਰ ਡੂੰਘੇ ਬੋਰਵੈੱਲ 'ਚ ਡਿੱਗ ਜਾਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਜ਼ਰੂਰੀ ਸਾਧਣ ਤੱਕ ਨਹੀਂ ਹੁੰਦੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਡੀ ਸੁਰੱਖਿਆ ਕਰਨ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਆਖਰ ਕਿਨੀ ਸੰਜੀਦਗੀ ਨਾਲ ਆਮ ਲੋਕਾਂ ਲਈ ਕੰਮ ਕਰਦੀਆਂ ਹਨ ।


Categories