ਸੰਗਰੂਰ ਦੇ ਡਿਪਟੀ ਕਮਿਸ਼ਨਰ ਖਿਲਾਫ਼ ਪਰਚਾ ਦਰਜ ਹੋਵੇ !

Jun 13, 2019


ਫ਼ਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ 'ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ, ਕੈਪਟਨ ਸਰਕਾਰ ਖਿਲਾਫ਼ ਕਈ ਥਾਂਵਾ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਇਸੇ ਤਹਿਤ ਲੋਕਾਂ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।


ਲੋਕਾਂ ਦਾ ਕਹਿਣਾ ਕਿ ਸੰਗਰੂਰ ਦੇ ਡੀ.ਸੀ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂ ਕਿ ਉਨ੍ਹਾਂ ਨੇ ਫ਼ਤਿਹਵੀਰ ਮਾਮਲੇ 'ਚ ਸੁਸਤੀ ਤੇ ਲਾਪਰਵਾਹੀ ਵਰਤੀ, ਜਿਸ ਕਾਰਨ ਬੋਰਵੈੱਲ 'ਚ ਡਿੱਗੇ ਦੋ ਸਾਲਾਂ ਦੇ ਮਾਸੂਮ ਫ਼ਤਿਹਵੀਰ ਸਿੰਘ ਨੂੰ ਜਿੰਦਾ ਨਹੀਂ ਬਚਾਇਆ ਜਾ ਸਕਿਆ।


ਇਸ ਦੇ ਨਾਲ ਹੀ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਅਸਤੀਫ਼ਾ ਮੰਗਿਆ, ਲੋਕਾਂ ਦਾ ਕਹਿਣਾ ਕਿ ਕੈਪਟਨ ਨੇ 5 ਦਿਨਾਂ ਬਾਅਦ ਫ਼ਤਿਹਵਾਰ ਮਾਮਲੇ ਦਾ ਨੋਟਿਸ ਲਿਆ ਸੀ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੈਪਟਨ ਵੀ ਫ਼ਤਿਹਵੀਰ ਮਾਮਲੇ 'ਚ ਬਰਾਬਰ ਦੇ ਕਸੂਰਵਾਰ ਹਨ, ਇਸ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।