ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਕਿਉਂ ਦਿੱਤਾ ਜਾ ਰਿਹਾ- ਖਹਿਰਾ

Jun 13, 2019


ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਫ਼ਤਿਹਵੀਰ ਮਾਮਲੇ ਤੇ ਕੈਪਟਨ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ, ਖਹਿਰਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਪਰ ਕੈਪਟਨ ਸਾਬ੍ਹ ਨੂੰ ਆਪਣੀ ਮੌਜ ਮਸਤੀ ਦੀ ਪਈ ਹੋਈ ਹੈ ।


ਖਹਿਰਾ ਨੇ ਕਿਹਾ ਕਿ ਫ਼ਤਿਹਵੀਰ ਨੂੰ ਬਚਾਉਣ 'ਚ ਕੈਪਟਨ ਤੇ ਮੋਦੀ ਸਰਕਾਰ ਪੂਰੀ ਤਰਾਂ ਫੇਲ ਸਾਬਤ ਹੋਈ, ਜਿਸ ਕਾਰਨ ਫ਼ਤਿਹਵੀਰ ਆਪਣੇ ਪਰਿਵਾਰ ਕੋਲੋਂ ਹਮੇਸ਼ਾ ਲਈ ਦੂਰ ਹੋ ਗਿਆ ।


ਫ਼ਤਿਹਵੀਰ ਮਾਮਲੇ ਤੋਂ ਇਲਾਵਾ ਸੁਖਪਾਲ ਖਹਿਰਾ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਵੀ ਚਿੰਤਾ ਜ਼ਾਹਰ ਕੀਤੀ ਹੈ, ਖਹਿਰਾ ਨੇ ਕਿਹਾ ਕਿ ਕਿ ਸੂਬੇ 'ਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ, ਪੰਜਾਬ ਦੇ ਕਿਸਾਨ ਪਾਣੀ ਨੂੰ ਤਰਸ ਰਹੇ ਨੇ, ਪਰ ਦੂਜੇ ਪਾਸੇ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ, ਜਿਸ ਨੂੰ ਰੋਕਣ ਲਈ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ।