ਪੰਜਾਬੀ ਕਲਾਕਾਰਾਂ ਨੇ ਫ਼ਤਿਹਵੀਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ

Jun 13, 2019


ਦੋ ਸਾਲਾ ਦੇ ਮਾਸੂਮ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ 'ਚ ਸੋਗ ਦੀ ਲਹਿਰ ਹੈ, ਲੋਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰ ਵੀ ਫ਼ਤਿਹਵੀਰ ਦੀ ਮੌਤ ਤੇ ਦੁੱਖ ਜ਼ਾਹਰ ਕਰ ਰਹੇ ਨੇ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ 'ਚ ਨਤਮਸਤਕ ਹੋਣ ਤੋਂ ਬਾਅਦ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਫ਼ਤਿਹਵੀਰ ਦੀ ਮੌਤ ਤੇ ਆਪਣੀ ਪ੍ਰਤੀਕਿਰਿਆ ਦਿੱਤੀ, ਉਨ੍ਹਾਂ ਕਿਹਾ ਕਿ ਫਤਿਹਵੀਰ ਦੇ ਜਾਣ ਨਾਲ ਪੂਰੇ ਪੰਜਾਬ ਨੂੰ ਗਹਿਰਾ ਸਦਮਾ ਲੱਗਾ, ਇਸ ਦੁੱਖ ਦੀ ਘੜੀ 'ਚ ਉਹ ਫ਼ਤਿਹਵੀਰ ਦੇ ਪਰਿਵਾਰ ਨਾਲ ਖੜ੍ਹੇ ਹਨ ।


ਮਲਕੀਤ ਸਿੰਘ ਨੇ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਭਵਿੱਖ 'ਚ ਅਜਿਹਾ ਭਾਣਾ ਕਿਸੇ ਪਰਿਵਾਰ ਨਾਲ ਨਾ ਵਾਪਰੇ, ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ 'ਚ ਖੁੱਲੇ ਬੋਰਵੈੱਲਾਂ ਨੂੰ ਤੁੰਰਤ ਬੰਦ ਕਰ ਦਿੱਤਾ ਜਾਵੇ, ਤਾਂ ਕਿ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰ ਸਕੇ ।


ਮਲਕੀਤ ਸਿੰਘ ਤੋਂ ਇਲਾਵਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਫ਼ਤਿਹਵੀਰ ਮਾਮਲੇ ਤੇ ਪ੍ਰਸ਼ਾਸ਼ਨ ਤੇ ਸਰਕਾਰ ਖਿਲਾਫ ਭੜਾਸ ਕੱਢੀ ਹੈ, ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਬਣਾਈ ਗਈਆਂ ਸਰਕਾਰਾਂ ਵਲੋਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਅਨਮੋਲ ਗਗਨ ਮਾਨ ਦਾ ਕਹਿਣਾ ਕਿ ਵੋਟਾਂ ਮਿਲਣ ਤੋਂ ਬਾਅਦ ਸਿਆਸੀ ਆਗੂ ਖੁਦ ਨੂੰ ਰਾਜਾ ਸਮਝਣ ਲੱਗ ਜਾਂਦੇ ਹਨ, ਜਿਸ ਕਾਰਨ ਉਹ ਲੋਕਾਂ ਦੀ ਸਮਸਿਆਵਾ ਵੱਲ ਧਿਆਨ ਨਹੀਂ ਦਿੰਦੇ, ਅਨਮੋਲ ਗਗਨ ਮਾਨ ਮੁਤਾਬਕ ਜੇਕਰ ਸੰਗਰੂਰ ਜਿਲੇ ਦਾ ਪ੍ਰਸ਼ਾਸਨ ਫ਼ਤਿਹਵੀਰ ਨੂੰ ਕੱਢਣ 'ਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਦਾ ਤਾਂ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ ।


Categories