ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ- ਸੁਰਜੇਵਾਲਾ

Jun 13, 2019


ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ, ਪਾਰਟੀ ਦੇ ਸੀਨੀਅਰ ਆਗੂਆਂ ਨਾਲ ਹੋਈ ਬੈਠਕ ਤੋਂ ਬਾਅਦ ਸੁਰਜੇਵਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ।


ਬੈਠਕ ਮਗਰੋਂ ਜਦੋਂ ਸੁਰਜੇਵਾਲਾ ਤੋਂ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਦਾ ਵਿਕਲਪ ਤਲਾਸ਼ਿਆ ਜਾ ਰਿਹਾ ਹੈ ਤਾਂ ਸੁਰਜੇਵਾਲਾ ਨੇ ਸਾਫ਼ ਕਿਹਾ ਕਿ ਰਾਹੁਲ ਕਾਂਗਰਸ ਦੇ ਪ੍ਰਧਾਨ ਹਨ ਤੇ ਉਹ ਇਸ ਅਹੁਦੇ ਤੇ ਬਣੇ ਰਹਿਣਗੇ, ਸਾਨੂੰ ਕਿਸੇ ਨੂੰ ਇਸ ਵਿੱਚ ਸ਼ੱਕ ਨਹੀਂ ਹੈ ।


ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਗਰਸੀ ਆਗੂਆਂ ਨੂੰ ਰਾਹੁਲ ਦੀ ਅਗਵਾਈ ਤੇ ਪੂਰਾ ਭਰੋਸਾ ਹੈ, ਇਸ ਲਈ ਉਨ੍ਹਾਂ ਦੇ ਅਸਤੀਫੇ ਨੂੰ ਮਨਜੂਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।


Categories