ਮਮਤਾ ਬੈਨਰਜੀ ਨੇ ਹੜਤਾਲ 'ਤੇ ਗਏ ਡਾਕਟਰਾਂ ਨੂੰ ਦਿੱਤੀ ਚੇਤਾਵਨੀ

Jun 14, 2019


ਬੀਤੇ ਦਿਨੀ ਕੋਲਕਾਤਾ ਦੇ ਹਸਪਤਾਲ 'ਚ ਮਰੀਜ਼ ਦੀ ਮੌਤ ਤੋਂ ਬਾਅਦ ਕੁੱਝ ਲੋਕਾਂ ਨੇ ਇਕ ਡਾਕਟਰ ਨਾਲ ਕੁੱਟਮਾਰ ਕੀਤੀ ਸੀ, ਜਿਸ ਘਟਨਾਂ ਦੇ ਰੋਸ ਵਜੋਂ ਪੱਛਮੀ ਬੰਗਾਲ 'ਚ ਡਾਕਟਰ ਹੜਤਾਲ ਤੇ ਚੱਲ ਰਹੇ ਨੇ, ਬੰਗਾਲ 'ਚ ਚੱਲ ਰਹੀ ਹੜਤਾਲ ਦਾ ਅਸਰ ਹੁਣ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ।


ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕੋਲਕਾਤਾ 'ਚ ਡਾਕਟਰ ਦੀ ਕੁੱਟਮਾਰ ਦੀ ਘਟਨਾਂ ਸਾਹਮਣੇ ਆਉਣ ਕਾਰਨ ਦਿੱਲੀ ਮੈਡੀਕਲ ਐਸੋਸੀਏਸ਼ਨ ਵਲੋਂ ਵੀ ਹੜਤਾਲ ਬੁਲਾਈ ਗਈ, ਜਿਸ ਦੇ ਚਲਦਿਆਂ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।


ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ 'ਤੇ ਗਏ ਡਾਕਟਰਾਂ ਨੂੰ ਕੰਮ 'ਤੇ ਵਾਪਸ ਪਰਤਣ ਲਈ ਕਿਹਾ ਹੈ, ਮਮਤਾ ਨੇ ਕਿਹਾ ਕਿ ਜੋ ਡਾਕਟਰ ਕੰਮ 'ਤੇ ਵਾਪਸ ਨਹੀਂ ਪਰਤੇਗਾ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਪੁਲਿਸ ਵਾਲੇ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਕਦੇ ਵੀ ਹੜਤਾਲ ਨਹੀਂ ਕਰਦੀ।