ਸੀ.ਆਰ.ਪੀ.ਐਫ ਦੇ ਜਵਾਨਾਂ ਨੇ ਜਲੰਧਰ 'ਚ ਲਗਾਈ ਛਬੀਲ

Jun 15, 2019


ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸੀ.ਆਰ.ਪੀ.ਐਫ ਦੇ ਅਫ਼ਸਰਾਂ ਨੇ ਇੱਕ ਅਲੱਗ ਮਿਸਾਲ ਕਾਇਮ ਕਰਦੇ ਹੋਏ ਦੁਪਹਿਰ ਦੀ ਕੜਕਦੀ ਧੁੱਪ 'ਚ ਆਮ ਲੋਕਾਂ ਲਈ ਛਬੀਲ ਅਤੇ ਲੰਗਰ ਲਗਾਇਆ, ਖਾਸ ਗੱਲ ਇਹ ਰਹੀ ਕਿ ਸੀ.ਆਰ.ਪੀ.ਐਫ ਦੇ ਮੁਲਾਜ਼ਮ ਅਤੇ ਅਫ਼ਸਰ ਆਪਣੀ ਵਰਦੀ ਵਿੱਚ ਇਸ ਸੇਵਾ ਨੂੰ ਨਿਭਾਉਂਦੇ ਹੋਏ ਨਜ਼ਰ ਆਏ ।


ਇਸ ਦੌਰਾਨ ਸੀ.ਆਰ.ਪੀ.ਐਫ ਦੇ ਜਵਾਨਾਂ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਲੋਕਾਂ ਦੀ ਸੇਵਾ ਦਾ ਕੰਮ ਕਰਦੇ ਹਨ, ਜਵਾਨਾਂ ਵਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸੀਆਰਪੀਐਫ ਸਿਰਫ ਲੜਾਈ ਅਤੇ ਅੱਤਵਾਦੀਆਂ ਨਾਲ ਲੋਹਾ ਲੈਣ ਹੀ ਨਹੀਂ ਬਲਕਿ ਆਮ ਲੋਕਾਂ ਤੇ ਧਾਰਮਿਕ ਸੇਵਾ ਵਿੱਚ ਵੀ ਸਭ ਤੋਂ ਅੱਗੇ ਹੋ ਕੇ ਕੰਮ ਕਰਦੀ ਹੈ।


Categories