ਪਾਣੀ ਨੂੰ ਬਚਾਉਣ ਲਈ ਮੋਦੀ ਨੇ ਸਰਪੰਚਾਂ ਨੂੰ ਲਿਖੀ ਚਿੱਠੀ

Jun 17, 2019


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸਾਰੀਆ ਪੰਚਾਇਤਾਂ ਨੂੰ ਚਿੱਠੀ ਲਿਖ ਕੇ ਮੀਂਹ ਦਾ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਲੋਕ ਲਹਿਰ ਉਸਾਰਨ ਲਈ ਕਿਹਾ ਹੈ।


ਮੋਦੀ ਨੇ ਚਿੱਠੀ ਵਿੱਚ ਆਪਣੇ ਇਲਾਕੇ ਵਿੱਚ ਤਲਾਅ ਬਣਾਉਣ ਜਾਂ ਉਨ੍ਹਾਂ ਦੀ ਮੁਰੰਮਤ ਕਰਕੇ ਪਾਣੀ ਨੂੰ ਬਚਾਉਣ ਲਈ ਕਿਹਾ ਹੈ, ਮੋਦੀ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਮੀਟਿੰਗ ਬੁਲਵਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਚਿੱਠੀ ਪੜ੍ਹ ਕੇ ਸੁਣਾਉਣ ਤੇ ਨਾਲ ਹੀ ਪਾਣੀ ਬਚਾਓ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਵੀ ਕੀਤੀ।


ਮੋਦੀ ਨੇ ਕਿਹਾ ਹੈ , 'ਜੇ ਅਸੀਂ ਪਾਣੀ ਬਚਾਉਂਦੇ ਹਾਂ, ਤਾਂ ਨਾ ਸਿਰਫ ਫ਼ਸਲ ਦੀ ਪੈਦਾਵਾਰ ਵਧੇਗੀ, ਬਲਕਿ ਸਾਡੇ ਕੋਲ ਵੱਡੀ ਮਾਤਰਾ ਵਿੱਚ ਪਾਣੀ ਵੀ ਜਮ੍ਹਾਂ ਹੋ ਜਾਵੇਗਾ, ਜਿਸ ਦਾ ਅਸੀਂ ਕਈ ਕੰਮਾਂ ਲਈ ਇਸਤੇਮਾਲ ਕਰ ਸਕਾਂਗੇ'।

Categories