ਵਿਸ਼ਵ ਕੱਪ 'ਚ ਭਾਰਤ ਹੱਥੋਂ ਪਾਕਿ ਨੂੰ ਮੁੜ ਮਾਤ

Jun 17, 2019


ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ, ਐਤਵਾਰ ਨੂੰ ਓਲਡ ਟ੍ਰੈਫਰਡ ਮੈਦਾਨ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਹਰਾਇਆ, ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ ਦੌਰਾਨ ਸੱਤਵੀਂ ਵਾਰ ਮਾਤ ਦਿੱਤੀ ਹੈ।


ਇਸ ਸ਼ਾਨਦਾਰ ਮੈਚ 'ਚ ਭਾਰਤੀ ਟੀਮ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਕੇ.ਐੱਲ. ਰਾਹੁਲ ਨੇ ਲਾਜਵਾਬ ਪਾਰੀ ਖੇਡੀ, ਰੋਹਿਤ ਸ਼ਰਮਾ ਨੇ 140 ਦੋੜਾਂ ਦੇ ਨਾਲ ਆਪਣੇ ਕੈਰੀਅਰ ਦਾ 24ਵਾਂ ਸੈਂਕੜਾ ਪੂਰਾ ਕੀਤਾ ਅਤੇ ਮੈਨ ਆਫ਼ ਦ ਮੈਚ ਰਹੇ,  ਇਸ ਤੋਂ ਇਲਾਵਾ ਰਾਹੁਲ ਨੇ ਵੀ 57 ਦੌੜਾਂ ਅਤੇ ਕਪਤਾਨ ਵਿਰਾਟ ਕੋਹਲੀ ਨੇ 77 ਦੌੜਾਂ ਦੀ ਪਾਰੀ ਖੇਡੀ।


337 ਦੌੜਾਂ ਦਾ ਟੀਚਾ ਕਰਨ ਲਈ ਮੈਦਾਨ 'ਚ ਉੱਤਰੀ ਪਾਕਿਸਤਾਨੀ ਟੀਮ ਨੇ 40 ਓਵਰਾਂ 'ਚ 6 ਵਿਕਟਾਂ ਗੁਵਾਂ ਕੇ 212 ਦੋੜਾਂ ਹੀ ਬਣਾਈਆਂ, ਭਾਰਤੀ ਗੇਂਦਬਾਜ਼ਾਂ ਨੇ ਵੀ ਜਿੱਤ ਵਿੱਚ ਅਹਿਮ ਰੋਲ ਨਿਭਾਇਆ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਅਤੇ ਵਿਜੈ ਸ਼ੰਕਰ ਨੇ ਦੋ-ਦੋ ਵਿਕਟ ਝਟਕਾਏ।


ਭਾਰਤੀ ਟੀਮ ਇਸ ਜਿੱਤ ਦੇ ਨਾਲ ਹੀ ਵਿਸ਼ਵ ਕੱਪ ਦੀ ਅੰਕ ਤਾਲਿਕਾ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਭਾਰਤ ਦਾ ਅਗਲਾ ਮੁਕਾਬਲਾ 22 ਜੂਨ ਨੂੰ ਅਫ਼ਗਾਨੀਸਤਾਨ ਨਾਲ ਹੈ।

Categories