ਬਿਹਾਰ 'ਚ ਚਮਕੀ ਬੁਖ਼ਾਰ ਕਾਰਨ 100 ਤੋਂ ਵੱਧ ਬੱਚਿਆਂ ਦੀ ਮੌਤ

Jun 20, 2019


ਬਿਹਾਰ 'ਚ ਚਮਕੀ ਬੁਖਾਰ ਕਾਰਨ ਬੱਚਿਆ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਇਸ ਭਿਆਨਕ ਬਿਮਾਰੀ ਕਾਰਨ ਹੁਣ ਤੱਕ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਹਾਲੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਆਪਣੀ ਲਾਪਰਵਾਹੀ ਨੂੰ ਛੁਪਾਉਣ ਲਈ ਉੱਪ ਮੁੱਖ ਮੰਤਰੀ ਨੇ ਬੱਚਿਆ ਦੇ ਮਾਮਲੇ 'ਤੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਸੁਸ਼ੀਲ ਮੋਦੀ ਨੂੰ ਪੱਤਰਕਾਰਾਂ ਨੇ ਮੁੱਜ਼ਫਰਪੁਰ 'ਚ ਹੋ ਰਹੀਆਂ ਮੌਤਾਂ ਦੇ ਬਾਰੇ 'ਚ ਸਵਾਲ ਪੁੱਛਿਆ ਤਾਂ ਉਹ ਪ੍ਰੈੱਸ ਕਾਨਫਰੰਸ ਦਰਮਿਆਨ 'ਚ ਛੱਡ ਕੇ ਚਲੇ ਗਏ, ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜਨਤਾ ਦੁਆਰਾ ਚੁਣੇ ਗਏ ਨੇਤਾ ਮੁਸ਼ਕਿਲ ਸਮੇਂ 'ਚ ਕਿਸ ਤਰਾਂ ਜਨਤਾ ਨੂੰ ਹੀ ਪਿੱਠ ਦਿਖਾ ਕੇ ਭੱਜ ਜਾਂਦੇ ਹਨ।


ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਬੱਚਿਆਂ ਦੀ ਮੌਤ 'ਤੇ ਕੋਈ ਸਵਾਲ ਨਾ ਪੁੱਛਿਆ ਜਾਵੇ, ਜੋ ਕਿ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ, ਕਿਉਂ ਕਿ ਜੇਕਰ ਕਿਸੇ ਸੂਬੇ ਦਾ ਉਪ ਮੁੱਖ ਮੰਤਰੀ ਹੀ ਆਪਣੀ ਜਿੰਮੇਵਾਰੀ ਤੋਂ ਇਸ ਤਰ੍ਹਾਂ ਭੱਜ ਰਿਹਾ ਹੋਵੇ ਫਿਰ ਉਸ ਸੂਬੇ 'ਚ ਖਰਾਬ ਹਾਲਾਤ ਬਣਨੇ ਸੁਭਾਵਿਕ ਹਨ।


ਲੋਕਾਂ ਉਮੀਦ ਕਰ ਰਹੇ ਹਨ ਕਿ ਪ੍ਰਸ਼ਾਸ਼ਨ ਅਤੇ ਬਿਹਾਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜਣ ਦੀ ਥਾਂ ਬੱਚਿਆਂ ਨੂੰ ਬਚਾਉਣ ਲਈ ਫੌਰੀ ਤੌਰ ਤੇ ਲੋੜੀਂਦੇ ਕਦਮ ਚੁੱਕੇਗੀ ਤੇ ਬਿਹਾਰ 'ਚ ਚਮਕੀ ਬੁਖਾਰ ਦੇ ਕਹਿਰ ਕਾਰਨ ਕੋਈ ਹੋਰ ਬੱਚਾ ਆਪਣੀ ਜਾਨ ਨਹੀਂ ਗਵਾਏਗਾ।

Categories