ਚੀਮਾ ਨੇ ਕੈਪਟਨ ਨੂੰ ਦੱਸਿਆ 'ਫੇਲ੍ਹ ਮੁੱਖ ਮੰਤਰੀ'

Jun 20, 2019


ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਚਲਾਉਣ 'ਚ ਕੈਪਟਨ ਫੇਲ੍ਹ ਸਾਬਤ ਹੋਏ ਹਨ, ਉਨ੍ਹਾਂ ਦੀਆਂ ਗਲਤ ਨੀਤੀਆ ਕਾਰਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ।


ਦੱਸਦੀਏ ਕਿ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਚੱਲ ਰਹੇ 2 ਕੈਬਨਿਟ ਮੰਤਰੀਆਂ ਨੇ ਅਜੇ ਤੱਕ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ, ਜਿਸ ਕਾਰਨ ਵਿਰੋਧੀ ਕੈਪਟਨ 'ਤੇ ਸਵਾਲ ਖੜੇ ਕਰ ਰਹੇ ਹਨ, ਚੀਮਾ ਨੇ ਕਿਹਾ ਕਿ ਕੈਪਟਨ ਸਾਬ ਆਪਣੇ ਮੰਤਰੀਆਂ ਤੱਕ ਨੂੰ ਸੰਭਾਲ ਨਹੀਂ ਪਾ ਰਹੇ,  ਜੇਕਰ ਨਵਜੋਤ ਸਿੰਘ ਸਿੱਧੂ ਅਤੇ ਓ.ਪੀ ਸੋਨੀ ਆਪਣਾ ਵਿਭਾਗ ਨਹੀਂ ਸੰਭਾਲ ਰਹੇ ਤਾਂ ਉਹਨਾਂ ਦੀ ਥਾਂ ਤੁਰੰਤ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।


ਚੀਮਾ ਨੇ ਕਿਸਾਨਾਂ ਦੇ ਪੱਖ 'ਚ ਕਿਹਾ ਕਿ ਝੌਨੇ ਦੀ ਲਵਾਈ ਦੌਰਾਨ ਪੂਰੀ ਬਿਜਲੀ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਕਿਸਾਨ ਪਰੇਸ਼ਾਨ ਹਨ ਪਰ ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ 'ਚ ਬਿਜਲੀ ਮੰਤਰੀ ਹੀ ਨਹੀਂ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

Categories