'ਇੱਕ ਰਾਸ਼ਟਰ ਇੱਕ ਚੋਣ' ਸਮੇਂ ਦੀ ਮੰਗ- ਰਾਸ਼ਟਰਪਤੀ ਕੋਵਿੰਦ

Jun 20, 2019

Published By:- Swaran Singh Tehna

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਰਾਸ਼ਟਰਪਤੀ ਨੇ ਮੋਦੀ ਸਰਕਾਰ ਦੇ ਏਜੰਡੇ ਨੂੰ ਦੇਸ਼ ਸਾਹਮਣੇ ਰੱਖਿਆ ਅਤੇ ਇਹ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕਿਸ ਤਰ੍ਹਾਂ ਨਵੇਂ ਭਾਰਤ ਦੀ ਨੀਂਹ ਰੱਖੇਗੀ, ਰਾਸ਼ਟਰਪਤੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੋਦੀ ਸਰਕਾਰ ਬਿਨ੍ਹਾਂ ਕਿਸੇ ਭੇਦਭਾਵ ਦੇ ਹਰੇਕ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਗਈ ਆਯੂਸ਼ਮਾਨ ਯੋਜਨਾ ਤਹਿਤ ਕਰੋੜਾਂ ਲੋਕਾਂ ਨੂੰ ਸਿਹਤ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ, ਗਰੀਬ ਪਰਿਵਾਰਾਂ ਦੇ ਘਰ ਰਸੋਈ ਗੈਸ ਪਹੁੰਚਾਉਣ ਅਤੇ ਕਿਸਾਨਾਂ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਵੀ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਲਈ GST ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਰਾਸ਼ਟਰਪਤੀ ਨੇ ਦੱਸਿਆ ਕਿ ਸਰਕਾਰ ਦੀਆਂ ਚੰਗੀਆ ਨੀਤੀਆ ਦੀ ਬਦੌਲਤ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕ ਵਿਵਸਥਾ ਬਣ ਗਿਆ, ਰਾਸ਼ਟਪਰਤੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣਾ ਸਿਖਾਇਆ ਜਾਵੇਗਾ।


ਵਿਕਾਸ ਦੇ ਮੁੱਦੇ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਤਵਾਦ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਅੱਜ ਸਾਰੇ ਦੇਸ਼ ਅੱਤਵਾਦ ਦੇ ਮਸਲੇ 'ਤੇ ਭਾਰਤ ਨਾਲ ਖੜੇ ਹਨ, ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ, ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਵੀ ਪ੍ਰਗਟ ਕਰ ਦਿੱਤੇ ਹਨ, ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਇੱਕ ਰਾਸ਼ਟਰ ਇੱਕ ਚੋਣ ਕਰਾਉਣ ਮੁੱਦੇ ਤੇ ਵੀ ਸਰਕਾਰ ਦੀ ਹਮਾਇਤ ਕੀਤੀ ਹੈ, ਰਾਸ਼ਟਪਰਪਤੀ ਨੇ ਕਿਹਾ ਕਿ ਇਕ ਰਾਸ਼ਟਰ ਇਕ ਚੋਣ ਸਮੇਂ ਦੀ ਮੰਗ ਹੈ, ਜਿਸ ਦਾ ਸਭ ਨੂੰ ਸਮਰਥਨ ਕਰਨਾ ਚਾਹੀਦਾ, ਰਾਸ਼ਟਰਪਤੀ ਨੇ ਕਿਹਾ ਕਿ ਵਾਰ ਵਾਰ ਚੋਣਾਂ ਕਰਾਉਣ ਨਾਲ ਵਿਕਾਸ ਕਾਰਜਾਂ 'ਚ ਰੁਕਾਵਟ ਪੈਂਦੀ ਹੈ, ਜਿਸ ਕਾਰਨ ਹੁਣ ਸਮਾਂ ਆ ਗਿਆ ਜਦੋਂ ਦੇਸ਼ 'ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠਿਆ ਕਰਵਾਈਆਂ ਜਾਣ।


Categories