ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਖੋਲ੍ਹੇ ਪੱਤੇ

Aug 08, 2019
ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਆਪਣੇ ਹਲਕੇ ਵਿਚ ਨਿਕਲੇ, ਜਿਸ ਦੌਰਾਨ ਉਨ੍ਹਾਂ ਨੇ ਵੇਰਕਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਮਗਰੋਂ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾI

ਦੱਸਦੀਏ ਕਿ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਟੀਮ ਮੀਡੀਆ ਤੋਂ ਦੂਰੀ ਬਣਾਈ ਰੱਖਣ ਲਈ ਪੂਰੀ ਤਿਆਰੀ ਕਰਕੇ ਆਈ ਸੀ, ਪੱਤਰਕਾਰ ਲਗਾਤਾਰ ਸਿੱਧੂ ਨੂੰ ਸਵਾਲ ਪੁੱਛਦੇ ਰਹੇ ਪਰ ਉਹਨਾਂ ਨੇ ਕਿਸੇ ਵੀ ਮੁੱਦੇ 'ਤੇ ਕੋਈ ਜਵਾਬ ਨਹੀਂ ਦਿੱਤਾI

ਉਮੀਦ ਕੀਤੀ ਜਾ ਰਹੀ ਸੀ ਕਿ ਨਵਜੋਤ ਸਿੱਧੂ ਭਾਵੇਂ ਕਾਂਗਰਸ 'ਚ ਆਪਣੀ ਸਥਿਤੀ ਬਾਰੇ ਗੱਲ ਨਾ ਕਰਨ, ਪਰ ਉਹ ਪਾਕਿਸਤਾਨ ਨਾਲ ਵਪਾਰਕ ਸਬੰਧ ਖਤਮ ਹੋਣ ਤੇ ਕਰਤਾਰਪੁਰ ਕੋਰੀਡੋਰ ਸਬੰਧੀ ਬਿਆਨ ਦੇ ਸਕਦੇ ਨੇ, ਪਰ ਅਜਿਹਾ ਨਹੀਂ ਹੋਇਆ, ਜਿਸ ਕਾਰਨ ਉਨਾਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਹੁਣ ਹੋਰ ਤੇਜ਼ ਹੋ ਗਈਆਂ ਨੇI

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ 'ਚ ਵੀ ਸਿੱਧੂ ਗੈਰ ਹਾਜਰ ਰਹੇ ਸਨ, ਪਿਛਲੇ ਕਈ ਦਿਨਾਂ ਤੋਂ ਉਹ ਕੇਵਲ ਆਪਣੇ ਘਰ 'ਚ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਨੇ, ਪਰ ਇੱਥੇ ਦੱਸਣਾ ਬਣਦਾ ਕਿ ਸਿੱਧੂ ਵੱਲੋਂ ਲਏ ਜਾਣ ਫੈਸਲੇ ਤੇ ਇਸ ਸਮੇਂ ਸਭਨਾਂ ਦੀਆ ਨਜਰਾ ਟਿਕੀਆਂ ਹੋਈਆਂ ਨੇ I