ਬਿਕਰਮ ਸਿੰਘ ਮਜੀਠਿਆ ਨੇ ਕਾਂਗਰਸ ਸਰਕਾਰ ‘ਤੇ ਜੰਮ ਕੇ ਕੀਤੇ ਹਮਲੇ

Aug 09, 2019


ਸ੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠਿਆ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਸਰਕਾਰ ‘ਤੇ ਜੰਮ ਕੇ ਹਮਲੇ ਕੀਤੇ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉੱਡਾ ਰਹੀ ਹੈ ।

ਐਚ.ਐਸ.ਫੂਲਕਾ ਵਲੋਂ ਦਿੱਤੇ ਅਸਤੀਫ਼ੇ ‘ਤੇ ਬੋਲਦਿਆਂ ਮਜੀਠਿਆ ਨੇ ਕਿਹਾ ਕਿ ਭਾਵੇਂ ਸਪੀਕਰ ਰਾਣਾ ਕੇ.ਪੀ ਵਲੋਂ ਐਸ.ਐਸ.ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਪਰ ਪਿਛਲੇ ਦਸ ਮਹੀਨਿਆਂ ‘ਚ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾI

ਇਸ ਪੈਸਾ ਲੋਕਾਂ ਦੀਆਂ ਜੇਬਾਂ ‘ਚੋ ਗਿਆ ਹੈ, ਜਿਸ ਦਾ ਪੰਜਾਬ ਸਰਕਾਰ ਨਜਾਇਜ ਫਾਇਦਾ ਉਠਾ ਰਹੀ ਹੈ ਬਿਕਰਮ ਮਜੀਠਿਆ ਨੇ ਕਿਹਾ ਕਿ ਇਹ ਸਾਰਾ ਪੈਸਾ ਲੋਕਾਂ ਦੀ ਜੇਬਾਂ 'ਚੋਂ ਲਿਆ ਜਾਂਦਾ  ਹੈ ਅਤੇ ਸਰਕਾਰ ਵਲੋਂ ਲੱਖਾਂ-ਕਰੋੜਾਂ ਰੁਪਏ ਖ਼ਰਾਬ ਕੀਤੇ ਜਾਂਦੇ ਹਨ I