ਹਰਵਿੰਦਰ ਸਿੰਘ ਫੂਲਕਾ ਵੱਲੋਂ ਭੇਜੇ ਗਏ ਅਸਤੀਫੇ ਵਿਚ ਕਈ ਖਾਮੀਆ ਸਨ-ਰਾਣਾ ਕੇ.ਪੀ ਸਿੰਘ

Aug 09, 2019


ਹਰਵਿੰਦਰ ਸਿੰਘ ਫੂਲਕਾ ਵੱਲੋਂ ਭੇਜੇ ਗਏ ਅਸਤੀਫੇ ਵਿਚ ਕਈ ਖਾਮੀਆ ਸਨ, ਜਿਸ ਕਾਰਨ ਇਸ ਨੂੰ ਮਨਜੂਰ ਦੀ ਪ੍ਰੀਕਿਰਿਆ ਵਿਚ ਲੰਮਾ ਸਮਾਂ ਲੱਗ ਗਿਆ, ਇਹ ਕਹਿਣਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦਾ, ਜਿਨਾਂ ਤੇ ਵਿਰੋਧੀ ਧਿਰ ਦੇ ਆਗੂ ਇਸ ਸਮੇਂ ਸਵਾਲ ਖੜੇ ਕਰ ਰਹੇ ਹਨI

ਵਿਰੋਧੀ ਧਿਰਾਂ ਦਾ ਕਹਿਣਾ ਕਿ ਸਪੀਕਰ ਕਾਨੂੰਨ ਮੁਤਾਬਕ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੇ, ਦਰਅਸਲ ਸਪੀਕਰ ਨੂੰ ਇਹ ਫਜੀਹਤ ਦਾ ਸਾਹਮਣਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂ ਕਿ ਦਾਖਾ ਹਲਕੇ ਦੇ ਵਿਧਾਇਕ ਐਚ.ਐਸ ਫੂਲਕਾ ਨੇ ਬੀਤੇ ਸਾਲ ਅਕਤੂਬਰ ਮਹੀਨੇ ਵਿਚ ਅਸਤੀਫਾ ਦਿੱਤਾ ਸੀ, ਜਿਸ ਨੂੰ ਹੁਣ ਜਾ ਕੇ ਸਵੀਕਾਰ ਕੀਤਾ ਗਿਆI

ਇਸੇ ਤਰਾਂ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਕਈ ਹੋਰ ਵਿਧਾਇਕਾਂ ਦੇ ਅਸਤੀਫੇ ਵੀ ਸਪੀਕਰ ਦੇ ਮੇਜ਼ ਤੇ ਉਸੇ ਤਰਾਂ ਪਏ ਹਨ, ਜਿਨਾਂ ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਜਾ ਸਕਿਆ, ਜਿਸ ਦੇ ਚਲਦਿਆ ਵਿਰੋਧੀ ਧਿਰਾਂ ਸਪੀਕਰ ਦੀ ਕਾਰਗੁਜਾਰੀ ਤੇ ਸਵਾਲ ਚੁੱਕ ਰਹੀਆਂ ਨੇ

 ਇਸ ਮਾਹੌਲ ਦੌਰਾਨ ਹੁਣ ਵਿਧਾਇਕ ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਫੂਲਕਾ ਨੇ ਪਿਛਲੇ ਸਾਲ ਜੋ ਅਸਤੀਫਾ ਸੌਂਪਿਆ ਸੀ,  ਉਸ ਦੀ ਸ਼ਬਦਵਾਲੀ ਨਹੀਂ ਸੀ, ਜਿਸ ਤੋ ਬਾਅਦ ਫੂਲਕਾ ਨੇ ਦੋਬਾਰਾ ਅਸਤੀਫਾ ਲਿਖ ਕੇ ਦਿੱਤਾ, ਜਿਸ ਨੂੰ ਜਾਂਚਣ ਪਰੱਖਣ ਮਗਰੋਂ ਮਨਜੂਰ ਕਰ ਲਿਆ ਗਿਆ......