ਪ੍ਰਧਾਨ ਮੰਤਰੀ ਨੇ ਈਦ-ਉੱਲ-ਅਜ਼ਹਾ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ

Aug 13, 2019ਅੱਜ ਦੇਸ਼ ਵਿਦੇਸ਼ 'ਚ ਈਦ-ਉੱਲ-ਅਜ਼ਹਾ ਦਾ ਤਿਉੇਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਰਟਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਕਿਹਾ ਕਿ ਈਦ-ਉਲ-ਜੁਹਾ ਪਿਆਰ, ਭਾਈਚਾਰੇ ਅਤੇ ਮਨੁੱਖੀ ਸੇਵਾ ਦਾ ਪ੍ਰਤੀਕ ਹੈ ਅਤੇ ਸਭ ਨੂੰ ਇਹ ਤਿਉਹਾਰ ਮਿਲਕੇ ਮਨਾਉਣਾ ਚਾਹੀਦਾ ਹੈ ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਲੋਕਾਂ ਨੂੰ ਈਦ-ਉਲ-ਅਜ਼ਹਾ ਦੇ ਮੌਕੇ 'ਤੇ  ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਸਾਡੇ ਸਮਾਜ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਦੀ ਭਾਵਨਾ ਨੂੰ ਮਜ਼ਬੂਤੀ ਮਿਲੇਗੀ, ਈਦ-ਮੁਬਾਰਕ ।

ਇਸ ਮੌਕੇ ਸਖ਼ਤ ਸੁਰੱਖਿਆ ਵਿਚਾਲੇ ਜੰਮੂ-ਕਸ਼ਮੀਰ 'ਚ ਬਕਰੀਦ ਦਾ ਤਿਉਹਾਰ ਮਨਾਇਆ ਗਿਆ। ਸ੍ਰੀਨਗਰ 'ਚ ਵੀ ਲੋਕਾਂ ਨੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ । ਇਸ ਦੌਰਾਨ ਵੱਡੀ ਗਿਣਤੀ 'ਚ ਮਸਜਿਦਾਂ 'ਚ ਇਕੱਠੇ ਹੋਏ ਲੋਕਾਂ ਨੇ ਨਮਾਜ ਅਦਾ ਤੋਂ ਬਾਅਦ ਪੁਲਿਸ ਅਫ਼ਸਰਾਂ ਨੂੰ ਗਲੇ ਮਿਲਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਮਿਠਾਈਆਂ ਵੰਡੀਆਂ ।

 ਦੱਸ ਦੇਈਏ ਕਿ ਈਦ ਤਿਉਹਾਰ ਦੇ ਮੱਦੇਨਜਰ ਧਾਰਾ 144 'ਚ ਢਿੱਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਖਰੀਦੋ ਫਰੋਖਤ ਕੀਤੀ ਪਰ ਨਜ਼ਾਮ ਅਦਾ ਕਰਨ ਤੋਂ ਬਾਅਦ ਸਰਕਾਰ ਵਲੋਂ ਲਗਾਈ ਪਾਬੰਦੀ ਫਿਰ ਲਾਗੂ ਕਰ ਦਿੱਤੀ ਗਈ ਏ I