ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ

Aug 13, 2019


ਦਿੱਲੀ ਦੇ ਤੁਗਲਕਾਬਾਦ ਇਲ਼ਾਕੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਕੀਤੇ ਪੰਜਾਬ ਬੰਦ ਦਾ ਅਸਰ ਕਈ ਸ਼ਹਿਰਾਂ ਵਿਚ ਦੇਖਣ ਨੂੰ ਮਿਲਿਆI

ਪਟਿਆਲਾ, ਜਲੰਧਰ, ਫਗਵਾੜਾ, ਫਿਰੋਜ਼ਪੁਰ, ਸੰਗਰੂਰ, ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਸਮਤੇ ਕਈ ਸ਼ਹਿਰਾਂ ਵਿਚ ਸੜਕਾਂ ਤੇ ਉਤਰ ਕੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀI

ਰਵਿਦਾਸ ਭਾਈਚਾਰੇ ਦਾ ਕਹਿਣਾ ਹੈ ਕਿ ਢਾਹੇ ਗਏ ਮੰਦਰ ਦੀ ਉਸਾਰੀ ਜੇਕਰ ਦੋਬਾਰਾ ਨਾ ਕਰਵਾਈ ਗਈ ਤਾਂ ਇਹ ਧਰਨੇ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਜਾਰੀ ਰਹਿਣਗੇ I