ਭਾਰਤ-ਪਾਕਿਸਤਾਨ 'ਚ ਤਣਾਅ ਦਾ ਮਾਹੌਲ ਵਧਿਆ

Aug 13, 2019


ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ  ਪਾਕਿਸਤਾਨ ਲਗਾਤਾਰ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ I

ਜਾਣਕਾਰੀ ਮੁਤਾਬਕ ਪਾਕਿਸਤਾਨ, ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਨੇੜੇ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈI

ਇਸ ਦੇ ਨਾਲ ਹੀ ਸਰਹੱਦ ਤੇ ਪਾਕਿਸਤਾਨੀ ਫੌਜ ਦੀ ਸਰਗਰਮੀ ਪਹਿਲਾਂ ਨਾਲੋਂ ਵੱਧ ਗਈ ਹੈ, ਜਿਸ ਦਾ ਸਖਤ ਨੋਟਿਸ ਲੈਂਦੇ ਹੋਏ ਭਾਰਤੀ ਫੌਜ ਨੇ ਵੀ ਆਪਣੀ ਕਮਰ ਕੱਸ ਲਈ ਹੈ, ਫੌਜ ਮੁਖੀ ਬਿਪੀਨ ਰਾਵਤ ਨੇ ਆਖਿਆ ਕਿ ਕੰਟਰੋਲ ਰੇਖਾ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾI

ਬਿਪਿਨ ਰਾਵਤ ਨੇ ਆਖਿਆ ਕਿ ਪਾਕਿਸਤਾਨ ਜੇਕਰ ਭਾਰਤ ਦੇ ਕਿਸੇ ਵੀ ਖੇਤਰ 'ਚ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਉਸ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ, ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਹਾਲਾਤ ਤੇ ਫੌਜ ਮੁਖੀ ਨੇ ਆਖਿਆ ਕਿ ਕਸ਼ਮੀਰ ਵਿਚ ਹਾਲਾਤ ਪਹਿਲਾਂ ਵਾਂਗ ਠੀਕ ਹਨI

ਫੌਜ ਮੁਖੀ ਦਾ ਕਹਿਣਾ ਕਿ ਕਸ਼ਮੀਰ ਦੇ ਲੋਕ ਭਾਰਤ ਦੇ ਨਾਲ ਹਨ, ਜਿਨਾਂ ਨੂੰ ਕੁੱਝ ਲੋਕਾਂ ਵੱਲੋਂ ਭਟਕਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ I