ਅਪਮਾਨਜਨਕ ਟਿੱਪਣੀਆਂ ਕਰਨ 'ਤੇ ਰੈਪਰ ਹਾਰਡ ਕੌਰ ਦਾ ਟਵਿੱਟਰ ਖਾਤਾ ਸਸਪੈਂਡ

Aug 14, 2019


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਤੇ ਟਵਿੱਟਰ ਨੇ ਰੈਪਰ ਹਾਰਡ ਕੌਰ ਦਾ ਖਾਤਾ ਸਸਪੈਂਡ ਕਰ ਦਿੱਤਾ, ਹਾਰਡ ਕੌਰ ਨੇ ਆਪਣੇ ਖਾਤੇ ਤੋਂ ਖਾਲਿਸਤਾਨੀ ਪੱਖੀਆਂ ਨਾਲ ਇਕ ਵੀਡੀਓ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੂੰ ਡਰਪੋਕ ਦੱਸਿਆ ਸੀI

ਆਪਣੇ ਇਸ ਬਿਆਨ ਮਗਰੋਂ ਹਾਰਡ ਕੌਰ ਨੂੰ ਭਾਰਤ ਵਿਚ ਤਿੱਖੀ ਆਲੋਚਣਾ ਦਾ ਸਾਹਮਣਾ ਕਰਨਾ ਪਿਆ, ਦੱਸਦੀਏ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਹਾਰਡ ਕੌਰ ਨੇ ਭਾਰਤ ਦੇ ਕਿਸੇ ਸਿਆਸੀ ਆਗੂ ਲਈ ਮੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੋਵੇI

ਇਸੇ ਸਾਲ ਜੂਨ ਮਹੀਨੇ ਵਿੱਚ, ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਅੱਤਵਾਦੀ ਕਹਿ ਚੁੱਕੀ ਹੈ, ਜਿਸ ਮਗਰੋਂ ਉਸ ਖਿਲਾਫ ਭਾਰਤ ਵਿਚ ਦੇਸ਼ ਧ੍ਰੋਹ ਦਾ ਮੁੱਕਦਮਾ ਚੱਲ ਰਿਹਾ I