ਡਿਗਦੀ ਅਰਥ ਵਿਵਸਥਾ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵਧੀ

Sep 04, 2019


ਦੇਸ਼ ਦੀ ਜੀਡੀਪੀ ਕੇਵਲ 5  ਫੀਸਦੀ ਰਹਿ ਗਈ ਹੈ, ਜੋ ਕਿ ਪਿਛਲੇ 6 ਸਾਲਾਂ 'ਚ ਸਭ ਤੋਂ ਘੱਟ ਹੈI

ਡਿਗਦੀ ਅਰਥ ਵਿਵਸਥਾ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵਧ ਰਹੀ ਹੈ, ਜਿਸ ਕਾਰਨ ਮੋਦੀ ਸਰਕਾਰ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾI

ਦੇਸ਼ 'ਚ ਆਈ ਮੰਦੀ ਕਾਰਨ ਲੁਧਿਆਣਾ ਵਿਚ ਚੱਲ ਰਹੇ ਕਾਰੋਬਾਰ ਲਗਭਗ ਬੰਦ ਹੋਣ ਦੀ ਕਗਾਰ ਤੇ ਆ ਗਏ ਨੇ, ਬਾਜ਼ਾਰ ਵਿੱਚ ਗਾਹਕ ਨਹੀਂ ਹੈ ਜਿਸ ਕਰਕੇ ਸਨਅੱਤਕਾਰਾਂ ਨੂੰ ਮੈਨੂਫੈਕਚਰਿੰਗ ਵੀ ਘਟਾਉਣੀ ਪਈ ਹੈ I

ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਨੇ ਇੰਡਸਟਰੀ ਨੂੰ ਬਚਾਉਣ ਲਈ ਕੋਈ ਵੀ ਪਾਲਿਸੀ ਨਹੀਂ ਬਣਾਈ ਜਿਸ ਕਰਕੇ ਲੁਧਿਆਣੇ ਦਾ ਖਾਸ ਕਰਕੇ ਸਨਅਤਕਾਰ ਮੰਦੀ ਦੀ ਮਾਰ ਹੇਠ ਹੈ I