ਬਟਾਲਾ ਪਟਾਕਾ ਫੈਕਟਰੀ ਅੰਦਰ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ

Sep 05, 2019


ਬਟਾਲਾ ਦੇ ਰਿਹਾਇਸ਼ੀ ਇਲਾਕੇ ‘ਚ ਬਣੀ ਪਟਾਕਾ ਫੈਕਟਰੀ ਅੰਦਰ ਹੋਏ ਜ਼ਬਰਦਸਤ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ,ਜਿਨ੍ਹਾਂ ‘ਚ 21 ਲੋਕਾਂ ਦੀ ਪਛਾਣ ਹੋ ਚੁੱਕੀ ਏ, I

ਮਰਨ ਵਾਲਿਆਂ ‘ਚ 5 ਮੈਂਬਰ ਫੈਕਟਰੀ ਦੇ ਮਾਲਕ ਪਰਿਵਾਰ ਨਾਲ ਸਬੰਧਿਤ ਸਨ ਇਸ ਤੋਂ ਇਲਾਵਾ 11 ਕਾਮੇ ਅਤੇ 3 ਰਾਹਗੀਰ ਨੇ ,ਜਖਮੀਆਂ ਵਿੱਚੋਂ 7 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਏI

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ, ਇਸ ਬਲਾਸਟ ਨਾਲ ਫੈਕਟਰੀ ਦੇ ਆਸ ਪਾਸ ਦੀਆਂ ਇਮਾਰਤਾਂ ਮਿੰਟਾ ਸਕਿੰਟਾ 'ਚ ਢਹਿ ਢੇਰੀ ਹੋ ਗਈਆਂ I