ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਦਿੱਤਾ ਬੇਤੁਕਾ ਬਿਆਨ

Sep 06, 2019


ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਇਕ ਫਿਰ ਬੇਤੁਕਾ ਬਿਆਨ ਦਿੱਤਾ ਏ I

ਕਸ਼ਮੀਰ ਮਸਲੇ ‘ਤੇ ਬੋਲਦਿਆ ਬਾਜਵਾ ਨੇ ਕਿਹਾ ਕਿ ਕਸ਼ਮੀਰ ਸਾਡਾ ਹੈ, ਬਾਜਵਾ ਨੇ ਕਿਹਾ ਕਿ ਆਪਣੇ ਕਸ਼ਮੀਰੀ ਭੈਣਾਂ-ਭਰਾਵਾਂ ਲਈ ਆਖਰੀ ਗੋਲੀ ਅਤੇ ਸਿਪਾਹੀ ਤੱਕ ਲੜਾਂਨਗੇI

ਬਾਜਵਾ ਨੇ ਕਿਹਾ ਪਾਕਿਸਤਾਨ ਨੇ ਅੱਤਵਾਦ ਦੇ ਮੁੱਦੇ ‘ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਏI

ਕਸ਼ਮੀਰ ਦੀ ਸਥਿਤੀ ਨੂੰ ਚਿੰਤਾਜਨਕ ਦੱਸਦੇ ਹੋਏ ਬਾਜਵਾ ਨੇ ਕਿਹਾ ਕਸ਼ਮੀਰੀ ਲੋਕ ਭਾਰਤ ਦੀ ਹਿੰਦੂਵਾਦੀ ਸਰਕਾਰ ਅਤੇ ਉਥੋਂ ਦੀ ਫੌਜ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਨੇ I