ਸਿਆਸੀ ਰੰਜਿਸ਼ ਤਹਿਤ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ -ਬੈਂਸ

Sep 10, 2019


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਕੇਸ ਦਰਜ ਤੋਂ ਹੋਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆI

ਬੈਂਸ ਨੇ ਕਿਹਾ ਕਿ ਜੇਕਰ ਕੈਪਟਨ ਵਿਚ ਹਿੰਮਤ ਹੈ ਤਾਂ ਉਹ ਮੈਨੂੰ ਗ੍ਰਿਫਤਾਰ ਕਰਾ ਕੇ ਦਿਖਾਉਣ, ਮੁੱਖ ਮੰਤਰੀ ਨੂੰ ਇਹ ਸਿੱਧੀ ਚੁਣੌਤੀ ਦਿੰਦਿਆ ਬੈਂਸ ਨੇ ਕਿਹਾ ਕਿ ਉਹਨਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ, ਜਿਸ ਕਾਰਨ ਉਹਨਾਂ ਨੂੰ ਕੋਈ ਡਰ ਨਹੀਂ ਹੈ I

ਬੈਂਸ ਮੁਤਾਬਕ ਸਿਆਸੀ ਰੰਜਿਸ਼ ਤਹਿਤ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੈਂਸ ਨੇ ਕਿਹਾ ਕਿ ਲੁਧਿਆਣਾ ਸਿਟੀ ਸੈਂਟਰ 'ਚ ਹੋਏ ਘਪਲੇ ਦੇ ਕੇਸ ਨਾਲ ਸੰਬੰਧਤ ਰਿਵਿਊ ਪਟੀਸ਼ਨ ਦਾਇਰ ਕਰਨ ਕਰਕੇ ਕੈਪਟਨ ਮੈਨੂੰ ਨਿਸ਼ਾਨਾ ਬਣਾ ਰਹੇ ਨੇ, ਪਰ ਉਹਨਾਂ ਦੀਆਂ ਇਹ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ, ਕਿਉਂ ਕਿ ਉਹ ਸੱਚ ਨਾਲ ਖੜੇ ਹਨ I