ਸ਼੍ਰੋਮਣੀ ਅਕਾਲੀ ਦਲ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰਨ ਵਿੱਚ ਜੁਟਿਆ

Oct 09, 2019


ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ  ਸ਼੍ਰੋਮਣੀ ਅਕਾਲੀ ਦਲ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰਨ ਵਿੱਚ ਜੁਟਿਆ ਹੋਇਆ I

 ਖ਼ੁਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜਲਾਲਾਬਾਦ ਵਿੱਚ ਘਰ ਘਰ ਜਾ ਕੇ ਪਾਰਟੀ ਉਮੀਦਵਾਰ ਲਈ ਵੋਟਾਂ ਮੰਗ ਰਹੇ ਨੇI

ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਪਿਛਲੇ ਢਾਈ ਸਾਲ ਵਿੱਚ ਲੋਕ ਭਲਾਈ ਦੇ ਕਾਰਜ ਨਹੀਂ ਕੀਤੇ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਤੌਰ ਤੇ ਪੂਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਏ ਨੇ I

ਜਲਾਲਾਬਾਦ ਪਹੁੰਚੇ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਜਦੋਂ ਉਹ ਦਸ ਸਾਲ ਪਹਿਲਾਂ ਵਿਧਾਇਕ ਬਣੇ ਸੀ ਤਾਂ ਉਨ੍ਹਾਂ ਨੇ ਢਾਈ ਹਜ਼ਾਰ ਕਰੋੜ ਰੁਪਏ ਨਾਲ ਜਲਾਲਾਬਾਦ ਦਾ ਵਿਕਾਸ ਕਰਵਾਇਆ ਸੀ, ਪਰ ਇਸ ਦੇ ਉਲਟ ਕੈਪਟਨ ਦੇ ਰਾਜ ਵਿੱਚ ਜਲਾਲਾਬਾਦ ਦਾ ਵਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ 'ਚ ਨਿਰਾਸ਼ਾ ਦਾ ਮਾਹੌਲ ਹੈI

ਸੁਖਬੀਰ ਬਾਦਲ ਦਾ ਕਹਿਣਾ ਕਿ ਉਹ ਇਸ ਹਲਕੇ ਤੋਂ 2022 'ਚ ਚੋਣ ਲੜਨਗੇ ਤੇ ਆਪਣੀ ਸਰਕਾਰ ਬਣਾਉਂਦਿਆ ਹੀ ਅਧੂਰੇ ਪਏ ਕੰਮ ਪੂਰੇ ਕਰਾਉਣਗੇI

ਲੋਕਾਂ ਨੂੰ ਸੰਬੋਧਿਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਜਨਤਾ ਜਾਗਰੂਕ ਹੋ ਗਈ ਤਾਂ ਕੋਈ ਵੀ ਲੀਡਰ ਜਨਤਾ ਨੂੰ ਝੂਠੇ ਵਾਅਦੇ ਲਾ ਕੇ ਭੱਜ ਨਹੀਂ ਜਾ ਸਕਦਾ I