ਹੁਸੈਨੀਵਾਲਾ ‘ਚ ਪਾਕਿਸਤਾਨ ਦੇ ਡ੍ਰੋਨ ਇਕ ਵਾਰ ਫੇਰ ਤੋਂ ਨਜ਼ਰ ਆਏ

Oct 09, 2019


ਫਿਰੋਜ਼ਪੁਰ ਸਰਹੱਦ ਦੇ ਨਾਲ ਦਿਆਂ ਪਿੰਡਾਂ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਹੁਸੈਨੀਵਾਲਾ ‘ਚ ਪਾਕਿਸਤਾਨ ਦੇ ਡ੍ਰੋਨ ਇਕ ਵਾਰ ਫੇਰ ਤੋਂ ਨਜ਼ਰ ਆਏI

 ਦੱਸਿਆ ਜਾ ਰਿਹਾ ਏ ਕਿ ਇਹ ਡਰੋਨ ਪਾਕਿਸਤਾਨ ਵੱਲੋਂ ਜਾਣ ਬੁੱਝ ਕੇ ਭੇਜੇ ਗਏ ਸਨ, ਜਿਸ ਤੋਂ ਬਾਅਦ ਇਲਾਕੇ ‘ਚ ਪੁਲਿਸ ਅਤੇ ਬੀਐਸਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਨੇI

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡ੍ਰੋਨ ਲਗਪਗ ਇੱਕ ਕਿਲੋਮੀਟਰ ਤੱਕ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਤੇ ਫਿਰ ਪਾਕਿਸਤਾਨ ਵਾਪਸ ਮੁੜ ਗਏI

ਦੱਸਦੀਏ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਪਾਕਿਸਤਾਨ ਵਲੋਂ ਸਰਹੱਦੀ ਇਲਾਕਿਆਂ ਵਿੱਚ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਲਈ ਡ੍ਰੋਨ ਦੀ ਵਰਤੋਂ ਕੀਤੀ ਗਈ ਸੀ I