ਅਕਾਲੀ ਦਲ ਤੇ ਆਪ ਦੇ ਹੱਥਾਂ 'ਚ ਪੰਜਾਬ ਦੇ ਹਿੱਤ ਸੁਰੱਖਿਅਤ ਨਹੀਂ-ਜਾਖੜ

Oct 09, 2019


ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਸਮੁੱਚੀਆਂ ਵਿਰੋਧੀ ਧਿਰਾਂ ਕਈ ਧੜਿਆਂ 'ਚ ਵੰਡੀਆਂ ਹੋਈਆਂ ਨੇ, ਜਿਸ ਕਾਰਨ ਇਹਨਾਂ ਪਾਰਟੀਆਂ ਨੂੰ ਜਿਮਨੀ ਚੋਣਾਂ ਵਿਚ ਜਨਤਾ ਮੂੰਹ ਨਹੀਂ ਲਾਵੇਗੀI

ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਹੱਥਾਂ 'ਚ ਪੰਜਾਬ ਦੇ ਹਿੱਤ ਸੁਰੱਖਿਅਤ ਨਹੀਂ ਹਨ, ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਅਕਾਲੀ ਦਲ ਤੇ ਭਾਜਪਾ ਵਿਚਾਲੇ ਆਈ ਤਰੇੜ ਤੇ ਤੰਜ ਕੱਸਿਆI

ਜਾਖੜ ਨੇ ਕਿਹਾ ਕਿ ਅਕਾਲੀ ਤੇ  ਭਾਜਪਾ ਆਗੂ ਖੁਦ ਨੂੰ ਇਕਜੁੱਟ ਕਹਿੰਦੇ ਸਨ ਪਰ ਹੁਣ ਉਨ੍ਹਾਂ 'ਚ ਖਿੱਚੋਤਾਣ ਚੱਲ ਰਹੀ ਹੈ, ਜੋ ਖੁੱਲ੍ਹ ਕੇ ਜਨਤਾ ਦੇ ਸਾਹਮਣੇ ਆ ਚੁੱਕੀ ਹੈ, ਜਾਖੜ ਨੇ ਕਿਹਾ ਕਿ ਨਾ ਸਿਰਫ ਹਰਿਆਣਾ, ਸਗੋਂ ਪੰਜਾਬ 'ਚ ਵੀ ਦੋਵਾਂ ਪਾਰਟੀਆਂ ਦੇ ਆਗੂ ਤੇ ਵਰਕਰ ਇਕ ਦੂਜੇ 'ਤੇ ਭਰੋਸਾ ਨਹੀਂ ਕਰਦੇI

 ਜਾਖੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਜਨਤਾ ਨੂੰ 21 ਅਕਤੂਬਰ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਕਿਉਂ ਕਿ ਇਹਨਾਂ ਪਾਰਟੀਆ ਨੇ ਹਮੇਸ਼ਾ ਜਨਤਾ ਦਾ ਭਰੋਸਾ ਤੋੜਿਆ ਹੈ I