9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਜਾ ਰਿਹੈ ਪਾਕਿਸਤਾਨ

Nov 04, 2019


ਸਿੱਖਾਂ ਦੀ ਚਿਰਾਂ ਦੀ ਰੀਝ ਪੂਰੀ ਕਰਦਿਆਂ ਪਾਕਿਸਤਾਨ, 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਜਾ ਰਿਹੈI

ਪਾਕਿਸਤਾਨ ਵਾਲੇ ਪਾਸੇ ਕੋਰੀਡੋਰ ਅਤੇ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਬਣ ਕੇ ਤਿਆਰ ਹੋ ਚੁੱਕਿਆ ਏ, ਜਿਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਸ਼ਰਧਾਲੂਆਂ ਦਾ ਜੋਰਦਾਰ ਸਵਾਗਤ ਕਰਨ ਲਈ ਤਿਆਰੀਆਂ 'ਚ ਰੁੱਝੀ ਹੋਈ ਹੈI

ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿਣਾ ਕਿ ਪਵਿੱਤਰ ਅਸਥਾਨ ਦੇ ਦਰਸ਼ਨਾਂ ਤੇ ਆਉਣ ਵਾਲੇ ਸਿੱਖ ਭੈਣ ਭਰਾਵਾਂ ਨੂੰ ਹਰੇਕ ਸਹੂਲਤ ਦਿੱਤੀ ਜਾਵੇਗੀ ਤੇ ਉਹਨਾਂ ਦਾ ਪਾਕਿਸਤਾਨ ਦੀ ਧਰਤੀ ਤੇ ਨਿੱਘਾ ਸਵਾਗਤ ਕੀਤਾ ਜਾਵੇਗਾI

ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਰਤਾਰਪੁਰ ਲਾਂਘੇ ਅਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਦੇਖ ਕੇ ਸਿੱਖ ਭਾਈਚਾਰੇ ਦੇ ਲੋਕ ਇਮਰਾਨ ਖਾਨ ਦੀ ਪ੍ਰਸ਼ੰਸਾ ਕਰ ਰਹੇ ਨੇI

 ਉਹਨਾਂ ਕਿਹਾ ਕਿ ਜੋ ਕੰਮ ਇਮਰਾਨ ਖਾਨ ਨੇ ਸਿੱਖ ਸੰਗਤ ਲਈ ਕੀਤੇ ਹਨ, ਉਹਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ I