ਸ਼ਿਵ ਸੈਨਾ, ਐਨ.ਸੀ.ਪੀ ਤੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ

Nov 26, 2019


ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਮਹਾਰਾਸ਼ਟਰ 'ਚ ਭਾਜਪਾ ਨੇ ਫਲੋਰ ਟੈਸਟ ਹੋਣ ਤੋਂ ਪਹਿਲਾਂ ਹੀ ਗੋਢੇ ਟੇਕ ਦਿੱਤੇ ਨੇ I

ਤਿੰਨ ਦਿਨ ਪਹਿਲਾਂ ਚੁੱਪ ਚਪੀਤੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਦਵਿੰਦਰ ਫੜਨਵੀਸ ਨੇ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਏ, ਜਿਸ ਤੋਂ ਬਾਅਦ ਸ਼ਿਵ ਸੈਨਾ, ਐਨ.ਸੀ.ਪੀ ਤੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ I