ਮਨੋਜ ਤਿਵਾੜੀ ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਨੇ!

Nov 26, 2019


ਦਿੱਲੀ 'ਚ ਅਰਵਿੰਦ ਕੇਜਰੀਵਾਲ ਨੂੰ ਟੱਕਰ ਦੇਣ ਲਈ ਭਾਜਪਾ ਕਿਸ ਚਿਹੇਰੇ ਨੂੰ ਚੋਣ ਮੈਦਾਨ 'ਚ ਉਤਾਰੇਗੀ, ਇਸ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਹੋਇਆI

ਪਹਿਲਾਂ ਚਰਚਾ ਸੀ ਕਿ ਮਨੋਜ ਤਿਵਾੜੀ ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਨੇ, ਪਰ ਉਹਨਾਂ ਦੇ ਨਾਂਅ 'ਤੇ ਪਾਰਟੀ 'ਚ ਸਹਿਮਤੀ ਨਹੀਂ ਬਣ ਰਹੀ I

ਕੱਲ੍ਹ ਤੱਕ ਮਨੋਜ ਤਿਵਾੜੀ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਆਪਣਾ ਸਟੈਂਡ ਬਦਲ ਚੁੱਕੇ ਨੇ, ਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਕਿਸੇ ਆਗੂ ਦਾ ਨਾਮ ਨਾਮਜਦ ਨਹੀਂ ਕੀਤਾ ਗਿਆ I