ਸਿਟੀ ਆਫ ਬਰੈਂਪਟਨ ਨੇ ਇਕ ਸੜਕ ਦਾ ਨਾਂਅ ਗੁਰੂ ਨਾਨਕ ਸਟਰੀਟ ਰੱਖਿਆ

Nov 26, 2019


ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਬੜੀ ਸ਼ਰਧਾ ਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈI

ਏਸ ਮਹਾਨ ਦਿਹਾੜੇ 'ਤੇ ਸਿਟੀ ਆਫ ਬਰੈਂਪਟਨ ਨੇ ਪਹਿਲਕਦਮੀ ਕਰਦਿਆਂ ਬਰੈਂਪਟਨ 'ਚ ਇਕ ਸੜਕ ਦਾ ਨਾਂਅ ਗੁਰੂ ਨਾਨਕ ਸਟਰੀਟ ਰੱਖਿਆ, ਜਿਸ ਕਦਮ ਦੀ ਚਹੁੰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈI

ਬਰੈਂਪਟ ਦੇ ਮੇਅਰ ਪੈਟ੍ਰਿਕ ਬਾਊਨ ਦਾ ਕਹਿਣਾ ਕਿ ਸਿੱਖ ਧਰਮ, ਸ਼ਾਂਤੀ, ਆਪਸੀ ਮੇਲ ਮਿਲਾਪ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ, ਜਿਸ ਕਰਕੇ ਕੈਨੇਡਾ ਦੇ ਲੋਕਾਂ ਨੂੰ ਏਸ ਮਹਾਨ ਧਰਮ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ I