ਬਿਕਰਮ ਮਜੀਠੀਆ ਤੇ ਸੁਖਜਿੰਦਰ ਰੰਧਾਵਾ ਵਿਚਾਲੇ ਸ਼ਬਦੀ ਜੰਗ ਲਗਾਤਾਰ ਜਾਰੀ

Nov 26, 2019


ਅਕਾਲੀ ਆਗੂ ਬਿਕਰਮ ਮਜੀਠੀਆ ਤੇ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਵਿਚਾਲੇ ਸ਼ਬਦੀ ਜੰਗ ਲਗਾਤਾਰ ਜਾਰੀ ਏ, ਦੋਹਾਂ ਆਗੂਆਂ ਨੇ ਇਕ ਦੂਜੇ ਤੇ ਗੰਭੀਰ ਇਲਜਾਮ ਲਾਏ ਨੇI

ਰੰਧਾਵਾ ਦਾ ਕਹਿਣਾ ਕਿ ਮਜੀਠੀਆ ਦੀ ਸ਼ਹਿ ਤੇ ਪੰਜਾਬ 'ਚ ਗੈਂਗਸਟਰ ਸਰਗਰਮ ਹੋਏ ਤਾਂ ਦੂਜੇ ਪਾਸੇ ਮਜੀਠੀਆ, ਰੰਧਾਵਾ ਤੇ ਨੈਕਸਸ ਚਲਾਉਣ ਦਾ ਦੋਸ਼ ਲਾ ਰਹੇ ਨੇI

ਇਸ ਭਖੇ ਹੋਏ ਮਾਹੌਲ ਦੌਰਾਨ ਮਜੀਠੀਆ ਨੇ ਅੱਜ ਪੰਜਾਬ ਦੇ ਡੀਜੀਪੀ ਕੋਲ ਪਹੁੰਚ ਕੀਤੀ, ਉਨ੍ਹਾਂ ਨੇ ਸ਼ਿਕਾਇਤ ਦੇ ਕੇ ਇਹ ਮੰਗ ਕੀਤੀ ਹੈ ਕਿ ਜੱਗੂ ਭਗਵਾਨਪੁਰੀਆ ਤੇ ਸੁਖਜਿੰਦਰ ਰੰਧਾਵਾ ਦੇ ਸਬੰਧਾਂ ਦੀ ਜਾਂਚ ਕਰਾਈ ਜਾਵੇI

ਮਜੀਠੀਆ ਨੇ ਕਿਹਾ ਕਿ ਜਦੋਂ ਉਹਨਾਂ ਨੇ ਏਸ ਗੱਠਜੋੜ ਨੂੰ ਉਜਾਗਰ ਕੀਤਾ ਤਾਂ ਉਨ੍ਹਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਡੀ.ਜੀ.ਪੀ ਇਸ ਮਸਲੇ ਦਾ ਸਖਤ ਨੋਟਿਸ ਲੈਣ I