ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ

Jan 08, 2020


ਅਮਰੀਕਾ ਵਲੋਂ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ I

ਬੀਤੇ ਕੱਲ ਇਰਾਕ ਦੀ ਰਾਜਧਾਨੀ ਬਗਦਾਦ ‘ਚ ਈਰਾਨ ਨੇ ਪਹਿਲਾਂ ਅਮਰੀਕੀ ਦੂਤਘਰ ਨੂੰ ਨਿਸ਼ਾਨਾ ਬਣਾਇਆ ਤਾਂ ਅੱਜ ਇੱਕ ਵਾਰ ਫਿਰ ਈਰਾਨ ਨੇ ਈਰਾਕ 'ਚ ਸਥਿਤ ਅਮਰੀਕੀ ਏਅਰਬੇਸ 'ਤੇ ਹਮਲਾ ਕਰ ਦਿੱਤਾ , ਜਿਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਰਾਨ ਦੇ ਹਰ ਹਮਲੇ ਦਾ ਜਵਾਬ ਦਵਾਂਗੇI

ਟਰੰਪ  ਨੇ ਕਿਹਾ ਕਿ ਇਰਾਨ, ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ, ਏਸ ਲਈ ਉਸ ਨੂੰ ਸੋਚ ਸਮਝ ਕੇ ਕਦਮ ਚੁੱਕਣੇ ਚਾਹੀਦੇ ਨੇI