ਗੁੰਮਸ਼ੁਦਗੀ ਦੇ ਪੋਸਟਰ ਲੱਗਣ 'ਤੇ ਸੰਨੀ ਦਿਓਲ ਦੀ ਸਫ਼ਾਈ

Jan 13, 2020


ਬੀਤੇ ਦਿਨੀਂ ਪਠਾਨਕੋਟ ਦੇ ਸਥਾਨਕ ਲੋਕਾਂ ਨੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ 'ਤੇ ਲਾਏ ਸੀ। ਇਸ ਤੋਂ ਬਾਅਦ ਅੱਜ ਸੰਨੀ ਦਿਓਲ ਨੇ ਫੇਸਬੁੱਕ ਪੇਜ 'ਤੇ ਅਪਡੇਟ ਦਿੰਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ, ਪਠਾਨਕੋਟ ਤੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।


ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਾਰੇ ਮਿਲ ਕੇ ਕੰਮ ਕਰਨ ਤਾਂ ਹੀ ਪਠਾਨਕੋਟ ਦਾ ਵਿਕਾਸ ਹੋ ਸਕਦਾ ਹੈ। ਸੰਨੀ ਨੇ ਕਿਹਾ ਕਿ ਪਠਾਨਕੋਟ ਦੀ ਨੈਰੋਗੇਜ਼ ਟ੍ਰੇਨ ਜੋ ਸ਼ਹਿਰ ਵਿੱਚੋਂ-ਵਿੱਚ ਗੁਜ਼ਰਦੀ ਹੈ ਜਿਸ ਕਾਰਨ ਸ਼ਹਿਰ ਦੇ ਸਾਰੇ ਫਾਟਕ ਬੰਦ ਹੋ ਜਾਂਦੇ ਹਨ ਤੇ ਸ਼ਹਿਰ ਦੀ ਰਫਤਾਰ ਰੁਕ ਜਾਂਦੀ ਹੈ।