ਅਯੁੱਧਿਆ ਵਿਵਾਦ ਨੂੰ ਹੱਲ ਕਰਨ ਲਈ ਕੋਰਟ ਨੇ ਦਿੱਤਾ 15 ਅਗਸਤ ਤੱਕ ਦਾ ਸਮਾਂ

May 11, 2019


ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਨੂੰ ਹੱਲ ਕਰਨ ਲਈ 15 ਅਗਸਤ ਤੱਕ ਦਾ ਸਮਾਂ ਦਿੱਤਾ ਹੈ, ਸਰਵ-ਉੱਚ ਅਦਾਲਤ ਨੇ 8 ਮਾਰਚ ਦੇ ਫ਼ੈਸਲੇ ਵਿੱਚ ਬਾਬਰੀ ਮਸਜਿਦ ਭੂਮੀ ਦੇ ਵਿਵਾਦ ਦਾ ਨਿਪਟਾਰਾ ਕਰਨ ਲਈ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਸੀ, ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਐਫ. ਐਮ. ਕਲੀਫੁੱਲਾ ਤੋਂ ਇਲਾਵਾ ਇਸ ਕਮੇਟੀ ਵਿੱਚ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਚੂ ਸ਼ਾਮਲ ਹਨ।


ਉੱਚ ਅਦਾਲਤ ਵਿੱਚ ਪੈਨਲ ਨੇ ਸਾਲਸੀ ਲਈ ਹੋਰ ਸਮਾਂ ਮੰਗਿਆ ਸੀ,  ਅਦਾਲਤ ਨੇ ਪੈਨਲ ਦੀ ਮੰਗ ਮੰਨ ਲਈ ਹੈ ਅਤੇ ਉਨ੍ਹਾਂ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ, ਹਾਲਾਂਕਿ ਕੁਝ ਹਿੰਦੂ ਜੱਥੇਬੰਦੀਆਂ ਨੇ ਵਿਚੋਲਗੀ ਦੀ ਪ੍ਰਕਿਰਿਆ 'ਤੇ ਇਤਰਾਜ਼ ਪ੍ਰਗਟ ਕੀਤਾ, ਜਦਕਿ ਮੁਸਲਿਮ ਪਾਰਟੀਆਂ ਇਸ ਦੇ ਸਮਰਥਨ ਵਿਚ ਹਨ।