ਮੋਦੀ ਨੇ ਦਿਓਲ ਪਰਿਵਾਰ ਨੂੰ ਕੀਤਾ ਗੁੰਮਰਾਹ- ਜਾਖੜ

May 14, 2019


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੀਆਂ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਜਿਸ ਤਰਾਂ ਝੂਠੇ ਵਾਅਦੇ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਸੀ, ਉਸੇ ਤਰਜ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿਓਲ ਪਰਿਵਾਰ ਨੂੰ ਗੁੰਮਰਾਹ ਕਰਕੇ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਇਹ ਕਹਿਣਾ ਹੈ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦਾ, ਜੋ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਜੰਮ ਕੇ ਨਿਸ਼ਾਨੇ ਤੇ ਲੈ ਰਹੇ ਹਨ।


ਜਾਖੜ ਮੁਤਾਬਿਕ ਆਪਣੇ 5 ਸਾਲਾਂ  ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਭਾਜਪਾ ਨੂੰ ਚੋਣਾਂ 'ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।


ਪ੍ਰਧਾਨ ਮੰਤਰੀ ਤੇ ਸ਼ਬਦੀ ਹਮਲੇ ਕਰਨ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਧਰਮਿੰਦਰ ਜੀ ਨੇ ਮੈਨੂੰ ਇਮਾਨਦਾਰ ਤੇ ਮਿਹਨਤੀ ਇਨਸਾਨ ਦੱਸਿਆ ਹੈ, ਜੋ ਕਿ ਉਨ੍ਹਾਂ ਦਾ ਵੱਡਾਪਣ ਹੈ, ਜਾਖੜ ਨੇ ਕਿਹਾ ਕਿ ਚੰਗਾ ਰਹਿੰਦਾ ਜੇਕਰ ਦਿਓਲ ਪਰਿਵਾਰ ਮੋਦੀ ਤੇ ਅਮਿਤ ਸ਼ਾਹ ਦੇ ਬਹਿਕਾਵਿਆਂ 'ਚ ਨਾ ਫਸਦਾ ।