ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਦਿੱਤੀ ਬਹਿਸ ਦੀ ਖੁੱਲ੍ਹੀ ਚੁਣੌਤੀ

May 14, 2019


ਲੋਕ ਸਭਾ ਹਲਕਾ ਪਟਿਆਲਾ ਤੋਂ ਪੀ.ਡੀ.ਏ ਗਠਜੋੜ ਦੇ ਉਮੀਦਵਾਰ ਡਾ.ਧਰਮਵੀਰ ਗਾਂਧੀ ਨੇ ਕਾਂਗਰਸੀ ਪਾਰਟੀ ਦੀ ਉਮੀਦਵਾਰ ਮਾਹਾਰਾਣੀ ਪ੍ਰਨੀਤ ਕੌਰ ਨੂੰ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ, ਧਰਮਵੀਰ ਗਾਂਧੀ ਨੇ ਕਿਹਾ ਕਿ ਜੇਕਰ ਪ੍ਰਨੀਤ ਕੌਰ ਨੂੰ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦਾ ਵਿਕਾਸ ਕਰਵਾਇਆ ਤਾਂ ਉਹ ਮੇਰੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਨਹੀਂ ਕਰਦੇ।


ਡਾ.ਗਾਂਧੀ ਨੇ ਕਿਹਾ ਕਿ ਪ੍ਰਨੀਤ ਕੌਰ ਚੋਣ ਜਿੱਤਣ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ, ਪਰ ਪਿਛਲੀ ਵਾਰ ਦੀਆਂ ਤਰਾਂ ਪਟਿਆਲਾ ਦੇ ਲੋਕ ਇਸ ਵਾਰ ਵੀ ਉਹਨਾਂ ਦੇ ਬਹਿਕਾਵਿਆਂ 'ਚ ਨਹੀਂ ਫਸਣਗੇ, ਇਸ ਦੇ ਨਾਲ ਹੀ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਬ 'ਚ ਪੁਲਿਸ ਦੀ ਥਾਂ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਤਾਂ ਕਿ ਚੋਣਾਂ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਈਆਂ ਜਾ ਸਕਣ।