ਕੈਪਟਨ ਨੂੰ ਛੱਡਣੀ ਪਏਗੀ ਕੁਰਸੀ- ਮਜੀਠੀਆ

May 14, 2019


ਲੁਧਿਆਣਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਰਾਜ 'ਚ ਪੰਜਾਬ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ, ਕੈਪਟਨ ਦੇ ਸਾਰੇ ਵਾਅਦੇ ਲਾਰੇ ਸਾਬਤ ਹੋ ਚੁਕੇ ਨੇ, ਜਿਸ ਕਾਰਨ ਪੰਜਾਬ ਦੀ ਜਨਤਾ ਹੁਣ ਕੈਪਟਨ ਤੇ ਭਰੋਸਾ ਨਹੀਂ ਕਰਦੀ।


ਇਸ ਤੋ ਇਲਾਵਾ ਕੈਪਟਨ ਅਮਰਿੰਦਰ ਵੱਲੋਂ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਦੱਸਣ ਵਾਲੇ ਬਿਆਨ ਤੇ ਮਜੀਠੀਆ ਨੇ ਤੰਜ਼ ਕਸਦਿਆ ਕਿਹਾ ਕਿ ਕੈਪਟਨ ਨੇ 23 ਮਈ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਲਈ ਹੈ, ਬਿਕਰਮ ਮਜੀਠੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਕਾਂਗਰਸੀ ਆਗੂ ਵੀ ਇਹ ਆਖ ਰਹੇ ਨੇ ਜੇਕਰ ਮਿਸ਼ਨ 13 'ਚ ਕੈਪਟਨ ਸਾਬ ਫੇਲ ਸਾਬਤ ਹੁੰਦੇ ਨੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ।