ਮੇਰਾ ਘਰਵਾਲਾ ਪੰਜਾਬੀ ਹੈ- ਪ੍ਰਿਅੰਕਾ ਗਾਂਧੀ

May 15, 2019


ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਬਣਨ ਮਗਰੋਂ ਪਹਿਲੀ ਵਾਰ ਪੰਜਾਬ ਦੌਰੇ ਤੇ ਆਈ ਪ੍ਰਿਅੰਕਾ ਗਾਂਧੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਨੇ ਜ਼ੋਰਦਾਰ ਸਵਾਗਤ ਕੀਤਾ ਹੈ, ਬਠਿੰਡਾ 'ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਸਲਾਮ ਕੀਤਾ।


ਪ੍ਰਿਅਕਾ ਗਾਂਧੀ ਨੇ ਕਿਹਾ ਕਿ ਪੰਜਾਬੀ ਕੌਮ ਬਹਾਦੁਰ ਕੌਮ ਹੈ, ਜਿਸ ਨੇ ਹਮੇਸ਼ਾਂ ਦੇਸ਼ ਦੀ ਤਰੱਕੀ 'ਚ ਆਪਣਾ ਅਹਿਮ ਯੋਗਦਾਨ ਪਾਇਆ, ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੇਰੇ ਪਤੀ ਰਾਬਰਟ ਵਾਡਰਾ ਵੀ ਪੰਜਾਬੀ ਹਨ, ਜਿਸ ਕਾਰਨ ਮੈਂ ਕਹਿ ਸਕਦੀ ਹਾਂ ਕਿ ਮੇਰਾ ਪੰਜਾਬ ਨਾਲ ਅਹਿਮ ਰਿਸ਼ਤਾ ਹੈ।


ਆਪਣੇ ਭਾਸ਼ਣ 'ਚ ਪੰਜਾਬੀ ਕੌਮ ਦੀ ਪ੍ਰਸ਼ੰਸਾ ਕਰਨ ਮਗਰੋਂ ਪ੍ਰਿਅੰਕਾ ਗਾਂਧੀ ਨੇ ਬੇਰੁਜ਼ਗਾਰੀ ਤੇ ਕਿਸਾਨੀ ਮੁੱਦਿਆਂ ਤੇ ਮੋਦੀ ਸਰਕਾਰ ਨੂੰ ਜੰਮ ਕੇ ਘੇਰਿਆ, ਪ੍ਰਿਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਰੇ ਵਾਅਦੇ ਝੂਠੇ ਨਿਕਲੇ, ਪਿਛਲੇ 5 ਸਾਲਾਂ 'ਚ ਭਾਜਪਾ ਸਰਕਾਰ ਨੇ ਗਲਤ ਫੈਸਲੇ ਲੈ ਕੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ।


ਭਾਜਪਾ ਦੇ ਰਾਜ 'ਚ ਕਿਸਾਨਾਂ ਦੀ ਹਾਲਤ ਦਿਨੋ-ਦਿਨ ਮਾੜੀ ਹੁੰਦੀ ਗਈ, ਪਰ ਵੱਡੇ ਉਦਯੋਗਪਤੀਆਂ ਲਈ ਕੰਮ ਕਰਨ ਵਾਲੇ ਪੀ.ਐਮ ਮੋਦੀ ਨੇ ਕਿਸਾਨਾਂ ਦੀ ਸਮਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਭਾਜਪਾ ਸਰਕਾਰ ਦੇ ਹੁਣ ਥੋੜੇ ਦਿਨ ਹੀ ਬਾਕੀ ਬਚੇ ਨੇ, ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਮਗਰੋਂ ਕਿਸਾਨ, ਛੋਟੇ ਵਪਾਰੀ ਤੇ ਨੌਜਵਾਨਾਂ ਲਈ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ