ਸਿੱਧੂ ਨੇ ਕਿਉਂ ਕਹੀ ਰਾਜਨੀਤੀ ਛੱਡਣ ਦੀ ਗੱਲ ?

May 15, 2019


ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ 'ਚ ਹੋਈ ਕਾਂਗਰਸ ਦੀ ਵੱਡੀ ਰੈਲੀ 'ਚ ਬਾਦਲ ਪਰਿਵਾਰ ਤੇ ਜੰਮ ਕੇ ਨਿਸ਼ਾਨੇ ਸਾਧੇ, ਸਿੱਧੂ ਨੇ ਕਿਹਾ ਕਿ ਜੇਕਰ ਉਹ ਬਹਿਬਲ ਕਲਾਂ ਗੋਲੀਕਾਂਡ ਤੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਸਜ਼ਾ ਨਾ ਦਿਵਾ ਸਕੇ ਤਾਂ ਉਹ ਸਿਆਸਤ ਛੱਡ ਦੇਣਗੇ।


ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਇਕ ਨਾ ਇਕ ਦਿਨ ਆਪਣੇ ਗੁਨਾਹਾਂ ਦੀ ਸਜਾ ਜ਼ਰੂਰ ਭੁਗਤਣੀ ਪਵੇਗੀ, ਰੈਲੀ 'ਚ ਆਪਣੇ ਸੰਬੋਧੋਨ ਦੌਰਾਨ ਸਿੱਧੂ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੀ 17 ਮਈ ਨੂੰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਚੋਣ ਰੈਲੀਆਂ ਕਰਨਗੇ।


ਜਿਨਾਂ ਰੈਲੀਆਂ 'ਚ ਉਹ ਸਭ ਤੋਂ ਵੱਡੇ ਗੱਪੀ ਸੁਖਬੀਰ ਬਾਦਲ ਤੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ ਬੇਨਕਾਬ ਕਰਨਗੇ।