ਪੰਜਾਬ ਦੇ ਮੁੱਦੇ ਦਿੱਲੀ ਨਾਲੋਂ ਵੱਖਰੇ ਨਹੀਂ- ਭਗਵੰਤ ਮਾਨ

Feb 14, 2020


ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਅਸਰ ਪੰਜਾਬ ਦੀ ਸਿਆਸਤ ਤੇ ਦੇਖਣ ਨੂੰ ਮਿਲ ਰਿਹਾI

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਉਹਨਾਂ ਦੇ ਵਰਕਰਾਂ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਨੇ, 2022 ਵਿਚ ਪੰਜਾਬ ਅੰਦਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਮਗਰੋ ਸੂਬੇ ਦਾ ਅਜਿਹਾ ਵਿਕਾਸ ਕਰੇਗੀ ਕਿ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਭੱਜਣ ਤੋਂ ਹਟ ਜਾਣਗੇI

ਭਗਵੰਤ ਮਾਨ ਅਨੁਸਾਰ ਪੰਜਾਬ ਦੇ ਮੁੱਦੇ ਦਿੱਲੀ ਨਾਲੋਂ ਵੱਖਰੇ ਨਹੀਂ ਹਨ, ਏਸ ਲਈ 2022 ਵਿੱਚ ਉਹ ਰੋਜ਼ਗਾਰ, ਮੁਹੱਲਾ ਕਲੀਨਿਕ, ਸਕੂਲ ਤੇ ਬਿਜਲੀ, ਪਾਣੀ ਦੇ ਮੁੱਦਿਆਂ 'ਤੇ ਚੋਣ ਲੜ ਕੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੇI

ਭਗਵੰਤ ਮਾਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ 'ਆਪ' ਦਾ ਮੁਕਾਬਲਾ ਪੰਜਾਬ 'ਚ ਅਕਾਲੀ ਦਲ ਨਾਲ ਹੋਵੇਗਾ ਜਾਂ ਕਾਂਗਰਸ ਨਾਲ ਤਾਂ ਉਨ੍ਹਾਂ ਕਿਹਾ ਕਿ 'ਆਪ' ਦਾ ਮੁਕਾਬਲਾ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ਾਖੋਰੀ ਨਾਲ ਹੋਵੇਗਾ I

ਉਨ੍ਹਾਂ ਕਿਹਾ ਕਿ ਦਿੱਲੀ ਵਿਚ 'ਆਪ' ਦੀ ਸੋਚ ਅਤੇ ਉਸ ਨੂੰ ਸਮਰਥਨ ਦਾ ਇਸ਼ਾਰਾ ਪੂਰੇ ਦੇਸ਼ ਨੇ ਕਰ ਦਿੱਤਾ ਹੈ, ਇਸ ਲਈ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਕਈ ਹੋਰ ਸੂਬਿਆਂ 'ਚ ਸਰਕਾਰ ਬਣਾਏਗੀ I