ਦਿੱਲੀ ਚੋਣਾਂ 'ਚ ਭਾਜਪਾ ਦੀ ਹਾਰ ਲਈ ਭੜਕਾਊ ਬਿਆਨਬਾਜੀ ਜਿੰਮੇਵਾਰ- ਅਮਿਤ ਸ਼ਾਹ

Feb 14, 2020


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਚੋਣਾਂ 'ਚ ਭਾਜਪਾ ਦੀ ਹਾਰ ਲਈ ਭੜਕਾਊ ਬਿਆਨਬਾਜੀ ਨੂੰ ਜਿੰਮੇਵਾਰ ਠਹਿਰਾਇਆ ਏI

ਅਮਿਤ ਸ਼ਾਹ ਨੇ ਕਿਹਾ ਕਿ ਚੋਣਾਂ ਦੌਰਾਨ ਸਾਡੇ ਕਈ ਨੇਤਾਵਾਂ ਨੇ ਨਫਤਰ ਭਰੇ ਭਾਸ਼ਣ ਦਿੱਤੇ, ਜਿਸ ਦਾ ਖਾਮਿਆਜਾ ਪਾਰਟੀ ਨੂੰ ਭੁਗਤਣਾ ਪਿਆI

 ਜਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣ ਦੇ ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਨੇ ਨੂੰ 'ਗੋਲੀ ਮਾਰੋ', 'ਭਾਰਤ ਬਨਾਮ ਪਾਕਿਸਤਾਨ ਅਤੇ ਕੇਜਰੀਵਾਲ ਨੂੰ ਅੱਤਵਾਦੀ ਦੱਸਣ ਵਰਗੇ ਬਿਆਨ ਦਿੱਤੇ ਸੀ, ਜਿਨਾਂ ਟਿੱਪਣੀਆਂ ਕਾਰਨ ਭਾਜਪਾ ਨੂੰ ਦਿੱਲੀ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ I