ਬੱਸਾਂ 'ਚ ਲੱਚਰ ਗੀਤ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ

Feb 14, 2020


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੇ ਬੱਸਾਂ 'ਚ ਲੱਚਰ ਗੀਤ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ,I

ਨਿਯਮਾਂ ਦੀ ਉਲੰਘਣਾ ਕਰਨ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੈਂਕੜੇ ਬੱਸਾਂ ਦੇ ਚਲਾਨ ਕੱਟੇ ਗਏ ਨੇ, ਪੰਜਾਬ ਸਰਕਾਰ ਦੀ ਏਸ ਕਾਰਵਾਈ ਨੂੰ ਆਮ ਜਨਤਾ ਦਾ ਸਮਰਥਨ ਹੋਇਆI

ਲੋਕਾਂ ਦਾ ਕਹਿਣਾ ਕਿ ਭੜਕਾਊ ਗੀਤ ਨੌਜਵਾਨਾਂ ਨੂੰ ਗਲਤ ਰਾਹ ਦਿਖਾਉਂਦੇ ਨੇ, ਇਸ ਲਈ ਸਰਕਾਰ ਨੇ ਬੱਸਾਂ 'ਚ ਲੱਚਰ ਗੀਤਾਂ ਤੇ ਰੋਕ ਲਗਾ ਕੇ ਸਹੀ ਕਦਮ ਚੁੱਕਿਆ I