ਸੰਗਰੂਰ 'ਚ ਭਗਵੰਤ ਮਾਨ ਖਿਲਾਫ਼ ਡਟੇ ਗੁਰਪ੍ਰੀਤ ਘੁੱਗੀ

May 15, 2019


ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਸੰਗਰੂਰ 'ਚ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਘੁੱਗੀ ਮੁਤਾਬਿਕ ਕੇਵਲ ਸਿੰਘ ਢਿੱਲੋਂ ਇੱਕ ਸੱਚੇ ਇਨਸਾਨ ਤੇ ਉਨ੍ਹਾਂ ਦੇ ਪਰਿਵਾਰਕ ਦੋਸਤ ਹਨ, ਇਸ ਲਈ ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਿਹਾ ਹਾਂ।


ਘੁੱਗੀ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਢਿੱਲੋਂ ਸੰਗਰੂਰ ਹਲਕੇ ਦਾ ਜ਼ਬਰਦਸਤ ਵਿਕਾਸ ਕਰਵਾਉਣਗੇ, ਇਸ ਲਈ ਲੋਕਾਂ ਨੂੰ ਕੇਵਲ ਢਿੱਲੋਂ ਦੇ ਹੱਕ 'ਚ ਵੱਧ ਚੜ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ।


ਦੱਸਦੀਏ ਕਿ ਗੁਰਪ੍ਰੀਤ ਘੁੱਗੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ, ਕਿਸੇ ਸਮੇਂ ਭਗਵੰਤ ਮਾਨ ਨਾਲ ਮਿਲ ਕੇ ਸਿਆਸਤ ਕਰਨ ਵਾਲੇ ਘੁੱਗੀ ਅੱਜ ਉਨ੍ਹਾਂ ਖਿਲਾਫ਼ ਹੀ ਸੰਗਰੂਰ 'ਚ ਡਟ ਹੋਏ ਨੇ।


ਘੁੱਗੀ ਦਾ ਕਹਿਣਾ ਕਿ ਪਿਛਲੀ ਵਾਰ ਭਗਵੰਤ ਮਾਨ ਦੇ ਜਿੱਤਣ ‘ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਸੀ, ਪਰ ਉਸ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਭਗਵੰਤ ਮਾਨ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਸੰਗਰੂਰ ਦੇ ਲੋਕਾਂ ਨੂੰ ਭਗਵੰਤ ਮਾਨ ਤੇ ਦੋਬਾਰਾਂ ਭਰੋਸਾ ਨਹੀਂ ਕਰਨਾ ਚਾਹੀਦਾ ਹੈ।


ਇਸ ਦੌਰਾਨ ਕਾਂਗਰਸ 'ਚ ਸ਼ਾਮਲ ਹੋਣ ਦੇ ਸਵਾਲ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਛੱਡੀ ਸੀ, ਤਾਂ ਮੈਨੂੰ ਕਈ ਪਾਰਟੀਆਂ ਵੱਲੋਂ ਆਫਰ ਆਇਆ ਸੀ, ਪਰ ਮੈਂ ਅਜੇ ਤੱਕ ਕਿਸੇ ਪਾਰਟੀ ਨੂੰ ਹਾਮੀ ਨਹੀਂ ਭਰੀ।