ਬੱਦਲਾਂ ਦੀ ਨਹੀਂ, ਕਿਸਾਨਾਂ ਦੀ ਗੱਲ ਕਰਨ ਮੋਦੀ- ਰਾਹੁਲ

May 15, 2019


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤੇ ਗਏ ਬਿਆਨ ਦੇਸ਼ ਭਰ 'ਚ ਚਰਚਾ ਦਾ ਕੇਂਦਰ ਬਣੇ ਹੋਏ ਨੇ, ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਜਿਸ ਦਿਨ ਭਾਰਤ ਨੇ ਬਾਲਾਕੋਟ ਤੇ ਏਅਰ ਸਟ੍ਰਾਈਕ ਕਰਨੀ ਸੀ, ਉਸ ਦਿਨ ਮੌਸਮ ਠੀਕ ਨਹੀਂ ਸੀ, ਮਾਹਿਰਾਂ ਦਾ ਕਹਿਣਾ ਸੀ ਕਿ ਏਅਰ ਸਟ੍ਰਾਈਕ ਦੂਜੇ ਦਿਨ ਕੀਤੀ ਜਾਵੇ ਪਰ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਅਸਲ ‘ਚ ਬੱਦਲ ਸਾਡੀ ਮਦਦ ਕਰਨਗੇ ਤੇ ਸਾਡੇ ਲੜਾਕੂ ਜਹਾਜ਼ ਰਡਾਰ ਦੀਆਂ ਨਜ਼ਰਾਂ ‘ਚ ਨਹੀਂ ਆਉਣਗੇ।


ਇਸ ਬਿਆਨ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ, ਕਾਂਗਰਸ ਦੇ ਵੱਡੇ ਨੇਤਾ ਵੀ ਪ੍ਰਧਾਨ ਮੰਤਰੀ ਮੋਦੀ ਤੇ ਤਿੱਖੇ ਤੰਜ਼ ਕੱਸ ਰਹੇ ਨੇ ।


ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਅੰਬਾਂ ਤੇ ਬੱਦਲਾਂ ਦੀਆਂ ਗੱਲਾਂ ਕਰਦੇ ਨੇ, ਪਰ ਉਹ ਕਦੇ ਬੇਰੁਜ਼ਗਾਰੀ, ਗਰੀਬੀ, ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਗੱਲ ਨਹੀਂ ਕਰਦੇ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਕਿ ਉਹ ਆਪਣੀ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਨੇ ।