ਮਨਪ੍ਰੀਤ ਬਾਦਲ ਨੇ ਮੋਦੀ ਨੂੰ ਦੱਸਿਆ “ਸਰਕਸ ਦਾ ਸ਼ੇਰ”

May 16, 2019


ਲੋਕ ਸਭਾ ਚੋਣਾਂ ਦੇ ਦੌਰਾਨ ਲੀਡਰਾਂ ਵੱਲੋਂ ਇੱਕ ਦੂਜੇ 'ਤੇ ਸ਼ਬਦੀ ਹਮਲੇ ਜਾਰੀ ਹਨ,  ਇਸ ਲੜੀ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ, ਮੀਡੀਆ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਮੋਦੀ ਨੂੰ 'ਸਰਕਸ ਦਾ ਸ਼ੇਰ' ਕਿਹਾ ਹੈ।

ਮਨਪ੍ਰੀਤ ਬਾਦਲ ਨੇ ਕਿਹਾ, “ਮੋਦੀ ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਕਹਿੰਦੇ ਹਨ, ਅਸਲ 'ਚ ਸ਼ੇਰ ਹੋਣਗੇ, ਪਰ ਸ਼ੇਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਜੰਗਲ ਦਾ ਸ਼ੇਰ ਅਤੇ ਇੱਕ ਸਰਕਸ ਦਾ ਸ਼ੇਰ ਹੁੰਦਾ ਹੈ, ਸਾਨੂੰ ਤਾਂ ਇਹ ਸਰਕਸ ਦੇ ਸ਼ੇਰ ਲੱਗਦੇ ਹਨ”।

ਮਨਪ੍ਰੀਤ ਬਾਦਲ ਨੇ ਕਿਹਾ ਪੀਐੱਮ ਮੋਦੀ  ਨੇ ਪਿਛਲੇ 5 ਸਾਲਾਂ 'ਚ ਸਿਰਫ਼ ਜੁਮਲੇਬਾਜ਼ੀ ਕੀਤੀ ਹੈ ਅਤੇ ਸਿਰਫ਼ ਸਰਕਸ ਹੀ ਦੇਖਣ ਨੂੰ ਮਿਲਿਆ ਹੈ।

ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਨੇ ਵੀ ਮੋਦੀ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਸੀ, ਮਣੀ ਸ਼ੰਕਰ ਨੇ ਪੀਐੱਮ ਮੋਦੀ ਨੂੰ ਨੀਚ ਕਿਹਾ ਸੀ।